ਐਲਨ ਮਸਕ ਦਾ ਦਾਅਵਾ-ਇਸ ਸਾਲ ਦੇ ਆਖਿਰ ਤੱਕ ਲਗਾ ਦਿੱਤੀ ਜਾਵੇਗੀ ਇਨਸਾਨ ਦੇ ਦਿਮਾਗ 'ਚ ਕੰਪਿਊਟਰ ਚਿੱਪ

Thursday, Feb 04, 2021 - 01:16 AM (IST)

ਵਾਸ਼ਿੰਗਟਨ-ਟੈਸਲਾ ਅਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨਿਊਰਾਲਿੰਕ ਇਸ ਸਾਲ ਦੇ ਆਖਿਰ ਤੱਕ ਹਿਊਮਨ ਟ੍ਰਾਇਲ ਸ਼ੁਰੂ ਕਰ ਦੇਵੇਗੀ। ਭਾਵ ਜਲਦ ਹੀ ਐਲਨ ਮਸਕ ਦੀ ਕੰਪਨੀ ਇਨਸਾਨ ਦੇ ਦਿਮਾਗ 'ਚ ਲੱਗਣ ਵਾਲੀ ਚਿੱਪ ਬਣਾ ਲਵੇਗੀ ਅਤੇ ਉਸ ਨੂੰ ਇਨਸਾਨ ਦੇ ਦਿਮਾਗ 'ਚ ਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਚਿੱਪ ਕੰਪਿਊਟਰ ਨਾਲ ਜੁੜ ਜਾਵੇਗੀ। ਐਲਨ ਮਸਕ ਨੇ ਚਿੱਪ ਲਾਉਣ ਦੀ ਜਾਣਕਾਰੀ ਟਵਿੱਟਰ ਦੇ ਰਿਸਪਾਂਸ 'ਚ ਦਿੱਤੀ। ਦਰਅਸਲ ਇਕ ਟਵਿੱਟਰ ਯੂਜ਼ਰ ਨੇ ਮਸਕ ਨੂੰ ਕਿਹਾ ਕਿ ਉਹ ਇਕ ਐਕਸੀਡੈਂਟ ਤੋਂ ਬਾਅਦ ਪਿੱਛਲੇ ਕਈ ਸਾਲਾਂ ਤੋਂ ਪੈਰਾਲਾਈਜ਼ ਹਨ, ਇਸ ਲਈ ਉਹ ਕਲੀਨਿਕਲ ਟ੍ਰਾਇਲ ਲਈ ਹਮੇਸ਼ਾ ਮੌਜੂਦ ਹਨ।

ਇਹ ਵੀ ਪੜ੍ਹੋ -ਸ਼ਾਂਤਮਈ ਤਰੀਕੇ ਨਾਲ ਹੱਲ ਹੋਵੇ ਕਸ਼ਮੀਰ ਮੁੱਦਾ : ਜਨਰਲ ਬਾਜਵਾ

ਇਸ ਦੇ ਜਵਾਬ 'ਚ ਮਸਕ ਨੇ ਕਿਹਾ ਕਿ ਨਿਊਰਾਲਿੰਕ ਕਾਫੀ ਤੇਜ਼ੀ ਨਾਲ ਮਿਹਨਤ ਕਰ ਰਹੀ ਹੈ। ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਅਸੀਂ ਇਸ ਸਾਲ ਦੇ ਆਖਿਰ ਤੱਕ ਹਿਊਮਨ ਟ੍ਰਾਇਲ ਸ਼ੁਰੂ ਕਰ ਦੇਵਾਂਗੇ।ਐਲਨ ਮਸਕ ਦਾ ਇਹ ਪ੍ਰੋਜੈਕਟ ਸਾਲ 2016 'ਚ ਲਾਂਚ ਹੋਇਆ ਸੀ। ਮਸਕ ਨੇ 2019 'ਚ ਵੀ ਇਸ ਦੇ ਬਾਰੇ 'ਚ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ 2020 ਦੇ ਆਖਿਰ ਤੱਕ ਇਨਸਾਨਾਂ 'ਤੇ ਟੈਸਟਿੰਗ ਸ਼ੁਰੂ ਕਰ ਦੇਣਗੇ।

ਇਹ ਵੀ ਪੜ੍ਹੋ -ਪਾਕਿ ਨੇ ਅਫਗਾਨਿਸਤਾਨ 'ਤੇ ਦਾਗੇ 50 ਰਾਕੇਟ

ਹਾਲ ਹੀ 'ਚ ਮਸਕ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਨਿਊਰਾਲਿੰਕ ਨੇ ਨੈਨੋਤਕਨਾਲੋਜੀ ਦਾ ਇਸਤੇਮਾਲ ਕਰ ਕੇ ਇਕ ਬਾਂਦਰ ਦੇ ਦਿਮਾਗ 'ਚ ਚਿੱਪ ਲਾਈ ਸੀ। ਮਸਕ ਮੁਤਾਬਕ ਵਾਇਰਲੈੱਸ ਚਿੱਪ ਰਾਹੀਂ ਬਾਂਦਰ ਸਿਰਫ ਆਪਣੇ ਦਿਮਾਗ ਨਾਲ ਹੀ ਵੀਡੀਓ ਗੇਮ ਖੇਡ ਸਕਦਾ ਹੈ। ਨਿਊਰਾਲਿੰਕ ਨੇ ਦੂਜੇ ਜਾਨਵਰਾਂ 'ਤੇ ਵੀ ਚਿੱਪ ਦੀ ਟੈਸਟਿੰਗ ਕੀਤੀ ਹੈ। ਪਿੱਛਲੇ ਸਾਲ ਇਕ ਸੂਰ ਦੇ ਦਿਮਾਗ 'ਚ ਚਿੱਪ ਲਾਈ ਸੀ। ਮਸਕ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਚਿੱਪ ਰਾਹੀਂ ਲਕਵੇ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਇਨਸਾਨ ਨੂੰ ਟੈਲੀਪੈਥੀ ਦੀਆਂ ਸ਼ਕਤੀਆਂ ਵੀ ਮਿਲ ਸਕਦੀਆਂ ਹਨ। ਕੁਝ ਸਮੇਂ ਪਹਿਲਾਂ ਮਸਕ ਨੇ ਨਿਊਰਾਲਿੰਕ 'ਚ ਨੌਕਰੀ ਦੇ ਸੰਦਰਭ 'ਚ ਸੋਸ਼ਲ ਮੀਡੀਆ 'ਤੇ ਪੋਸਟ ਵੀ ਕੀਤੀ ਸੀ।

ਇਹ ਵੀ ਪੜ੍ਹੋ -ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News