ਐਲਨ ਮਸਕ ਨੇ ਕੈਨੇਡਾ ਦੇ ਪੀ.ਐੱਮ. ਟਰੂਡੋ ਦੀ ਤੁਲਨਾ 'ਹਿਟਲਰ' ਨਾਲ ਕੀਤੀ, ਹੋਏ ਟਰੋਲ

Friday, Feb 18, 2022 - 01:00 PM (IST)

ਵਾਸ਼ਿੰਗਟਨ/ਓਟਾਵਾ (ਬਿਊਰੋ): ਓਟਾਵਾ ਦੇ ਟਰੱਕ ਚਾਲਕਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਐਲਨ ਮਸਕ ਦੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤੁਲਨਾ ਜਰਮਨ ਤਾਨਾਸ਼ਾਹ ਏਡੋਲਫ ਹਿਟਲਰ ਨਾਲ ਕਰਨ 'ਤੇ ਵਿਵਾਦ ਪੈਦਾ ਹੋ ਗਿਆ ਹੈ। ਐਲਨ ਮਸਕ ਨੇ ਟਵਿੱਟਰ 'ਤੇ ਇਕ ਮੀਮ ਸ਼ੇਅਰ ਕੀਤਾ ਅਤੇ ਟਰੂਡੋ ਦੀ ਤੁਲਨਾ ਜ਼ਾਲਮ ਤਾਨਾਸ਼ਾਹ ਹਿਟਲਰ ਨਾਲ ਕੀਤੀ। ਇਸ ਟਵੀਟ 'ਤੇ ਸੋਸ਼ਲ ਮੀਡੀਆ ਵਿਚ ਬਖੇੜਾ ਖੜ੍ਹਾ ਹੋ ਗਿਆ ਅਤੇ ਐਲਨ ਮਸਕ ਨੇ ਬਾਅਦ ਵਿਚ ਉਸ ਨੂੰ ਡਿਲੀਟ ਕਰ ਦਿੱਤਾ।

ਇਸ ਟਵੀਟ ਵਿਚ ਐਲਨ ਮਸਕ ਕਾਇਨ ਡੈਸਕ ਦੇ ਉਸ ਟਵੀਟ 'ਤੇ ਜਵਾਬ ਦੇ ਰਹੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਦੀ ਸਰਕਾਰ ਉਹਨਾਂ ਕ੍ਰਿਪਟੋ ਟਾਂਜੈਕਸ਼ਨ 'ਤੇ ਕਾਰਵਾਈ ਕਰ ਰਹੀ ਹੈ ਜਿਸ ਜ਼ਰੀਏ ਕੈਨੇਡਾ ਦੇ ਟਰੱਕ ਡਰਾਈਵਰਾਂ ਦੀ ਮਦਦ ਕੀਤੀ ਜਾ ਰਹੀ ਸੀ। ਇਸ ਟਵੀਟ ਦੇ ਜਵਾਬ ਵਿਚ ਐਲਨ ਮਸਕ ਨੇ ਹਿਟਲਰ ਦਾ ਮੀਮ ਟਵੀਟ ਕਰਦਿਆਂ ਲਿਖਿਆ ਕਿ ਮੇਰੀ ਤੁਲਨਾ ਹਿਟਲਰ ਨਾਲ ਕਰਨੀ ਬੰਦ ਕਰੋ। ਇਸ ਟਵੀਟ ਦੇ ਕਰੀਬ 12 ਘੰਟੇ ਬਾਅਦ ਐਲਨ ਮਸਕ ਨੇ ਲੋਕਾਂ ਦੀ ਸਖ਼ਤ ਪ੍ਰਤੀਕਿਰਿਆ ਦੇ ਬਾਅਦ ਉਸ ਨੂੰ ਡਿਲੀਟ ਕਰ ਦਿੱਤਾ।

PunjabKesari

ਟਵਿੱਟਰ 'ਤੇ ਮਸਕ ਦੇ 74 ਮਿਲੀਅਨ ਫਾਲੋਅਰਜ਼ ਹਨ, ਜਿਹਨਾਂ ਵਿਚੋਂ ਕੁਝ ਨੇ ਇਸ ਨੂੰ ਹਲਕੇ ਵਿਚ ਲਿਆ ਪਰ ਕੁਝ ਯੂਜ਼ਰਸ ਨੇ ਟਰੂਡੋ ਦੀ ਤੁਲਨਾ ਕਤਲੇਆਮ ਦੇ ਦੋਸ਼ੀ ਹਿਟਲਰ ਕਰਨ 'ਤੇ ਇਤਰਾਜ਼ ਜਤਾਇਆ।@ElliotMalin ਨਾਮ ਦੇ ਯੂਜ਼ਰ ਨੇ ਆਪਣੀ ਨਾਰਾਜ਼ਗੀ ਜਤਾਈ। ਜ਼ਿਕਰਯੋਗ ਹੈ ਕਿ ਮਸਕ ਦੇ ਇਸ ਟਵੀਟ ਨੂੰ ਇੰਨੇ ਘੱਟ ਸਮੇਂ ਵਿਚ 35 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਸਨ। ਨਾਲ ਹੀ ਕਈ ਸਕਰਾਤਮਕ ਪ੍ਰਤੀਕਿਰਿਆ ਵੀ ਸਨ। ਇਹਨਾਂ ਵਿਚੋਂ ਇਕ @maroongolf17 ਨਾਮ ਦੇ ਯੂਜ਼ਰ ਨੇ ਲਿਖਿਆ ਕਿ ਮੇਰੀ ਅਗਲੀ ਕਾਰ ਹੁਣ ਟੇਸਲਾ ਹੋਵੇਗੀ।

ਯਹੂਦੀਆਂ ਨੇ ਕੀਤੀ ਮੁਆਫ਼ੀ ਦੀ ਮੰਗ
ਇਸ ਟਵੀਟ 'ਤੇ ਅਮਰੀਕਾ ਦੀ ਯਹੂਦੀ ਕਮੇਟੀ ਨੇ ਇਕ ਬਿਆਨ ਜਾਰੀ ਕਰ ਕੇ ਮਸਕ ਦੀ ਸਖ਼ਤ ਆਲੋਚਨਾ ਕੀਤੀ। ਕਮੇਟੀ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਐਲਨ ਮਸਕ ਨੇ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖਣ ਲਈ ਹਿਟਲਰ ਦਾ ਜ਼ਿਕਰ ਕਰਕੇ ਬਹੁਤ ਗਲਤ ਫ਼ੈਸਲਾ ਲਿਆ ਹੈ। ਕਮੇਟੀ ਨੇ ਮਸਕ ਤੋਂ ਮੰਗ ਕੀਤੀ ਕਿ ਉਹ ਮੁਆਫ਼ੀ ਮੰਗੇ ਅਤੇ ਆਪਣੀ ਨਾਰਾਜ਼ਗੀ ਜਤਾਉਣ ਲਈ ਕੋਈ ਹੋਰ ਰਸਤਾ ਲੱਭੇ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਸਰਕਾਰ ਦਾ ਵੱਡਾ ਕਦਮ, ਟਰੱਕ ਪ੍ਰਦਰਸ਼ਨਕਾਰੀਆਂ ਦੇ ਖਾਤੇ ਕਰੇਗੀ ਫ੍ਰੀਜ਼

ਉੱਧਰ ਕੈਨੇਡਾ ਦੇ ਓਟਾਵਾ ਵਿਚ ਵੀਰਵਾਰ ਨੂੰ ਵੱਡੀ ਗਿਣਤੀ ਵਿਚ ਪੁਲਸ ਬਲ ਦੀ ਤਾਇਨਾਤੀ ਦੇ ਬਾਅਦ ਕਰੀਬ ਤਿੰਨ ਹਫ਼ਤੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਟਰੱਕ ਡਰਾਈਵਰਾਂ ਨੂੰ ਆਪਣੇ ਖ਼ਿਲਾਫ਼ ਬਲ ਪ੍ਰਯੋਗ ਦਾ ਖਦਸ਼ਾ ਸਤਾਉਣ ਲੱਗਾ ਹੈ। ਰਾਜਧਾਨੀ ਵਿਚ ਕਰਮਚਾਰੀ ਅੱਜ ਲਗਾਤਾਰ ਦੂਜੇ ਦਿਨ ਸੰਸਦ ਦੇ ਬਾਹਰ ਵਾੜ ਲਗਾਉਂਦੇ ਦਿਸੇ ਅਤੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਣ ਦੀ ਚਿਤਾਵਨੀ ਦਿੱਤੀ। ਖੇਤਰ ਵਿਚ ਬੱਸਾਂ ਵਿਚ ਪੁਲਸ ਕਰਮੀਆਂ ਨੂੰ ਲਿਆਂਦਾ ਜਾ ਰਿਹਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News