''X'' ''ਤੇ 200 ਮਿਲੀਅਨ ਫਾਲੋਅਰਜ਼ ਦਾ ਅੰਕੜਾ ਛੂਹਣ ਵਾਲੇ ਪਹਿਲੇ ਵਿਅਕਤੀ ਬਣੇ ਐਲੋਨ ਮਸਕ

Friday, Oct 04, 2024 - 01:41 PM (IST)

ਵਾਸ਼ਿੰਗਟਨ/ਨਵੀਂ ਦਿੱਲੀ (ਏਜੰਸੀ)- ਅਰਬਪਤੀ ਕਾਰੋਬਾਰੀ ਐਲੋਨ ਮਸਕ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ 200 ਮਿਲੀਅਨ ਫਾਲੋਅਰਜ਼ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣ ਗਏ। ਉਨ੍ਹਾਂ ਨੇ ਅਕਤੂਬਰ 2022 ਵਿੱਚ 44 ਬਿਲੀਅਨ ਡਾਲਰ ਵਿੱਚ ਐਕਸ ਨੂੰ ਖਰੀਦਿਆ ਸੀ। ਐਕਸ ਦੇ ਮਾਲਕ ਮਸਕ ਤੋਂ ਬਾਅਦ ਲਿਸਟ ਵਿਚ 131.9 ਮਿਲੀਅਨ ਫਾਲੋਅਰਜ਼ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੂਜੇ ਸਥਾਨ 'ਤੇ ਅਤੇ 113.2 ਮਿਲੀਅਨ ਫਾਲੋਅਰਜ਼ ਦੇ ਨਾਲ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਤੀਜੇ ਸਥਾਨ 'ਤੇ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਦੋ ਭਾਰਤੀ ਅਮਰੀਕੀ ਔਰਤਾਂ ‘ਵਾਈਟ ਹਾਊਸ ਫੈਲੋ’ ਵਜੋਂ ਨਾਮਜ਼ਦ

ਪ੍ਰਸਿੱਧ ਗਾਇਕ ਜਸਟਿਨ ਬੀਬਰ 110.3 ਮਿਲੀਅਨ ਫਾਲੋਅਰਜ਼ ਦੇ ਨਾਲ ਚੌਥੇ ਸਥਾਨ 'ਤੇ ਹਨ ਅਤੇ ਰਿਹਾਨਾ 108.4 ਮਿਲੀਅਨ ਫਾਲੋਅਰਸ ਨਾਲ ਪੰਜਵੇਂ ਸਥਾਨ 'ਤੇ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਦੁਨੀਆ ਵਿੱਚ 100 ਮਿਲੀਅਨ ਦਾ ਅੰਕੜਾ ਪਾਰ ਕੀਤਾ ਹੈ, ਜਿਸ ਦੀ ਮਸਕ ਨੇ ਸ਼ਲਾਘਾ ਕੀਤੀ ਅਤੇ ਹੁਣ ਉਨ੍ਹਾਂ ਦੇ 102.4 ਮਿਲੀਅਨ ਫਾਲੋਅਰਜ਼ ਹਨ। ਇਹ ਅੰਕੜੇ 3 ਅਕਤੂਬਰ ਤੱਕ ਦੇ ਹਨ।

ਇਹ ਵੀ ਪੜ੍ਹੋ: ਨਿਊਯਾਰਕ 'ਚ ਪੰਜਾਬੀ ਔਰਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮੋੜਨ ਤੋਂ ਕੀਤਾ ਇਨਕਾਰ, ਗ੍ਰਿਫ਼ਤਾਰ

ਮਸਕ ਨੇ ਹਾਲ ਹੀ ਵਿੱਚ ਕਿਹਾ ਕਿ ਐਕਸ ਦੇ ਹੁਣ 600 ਮਿਲੀਅਨ ਤੋਂ ਵੱਧ ਮੰਥਲੀ ਐਕਟਿਵ ਯੂਜ਼ਰਸ  (MAUs) ਅਤੇ ਲਗਭਗ 300 ਮਿਲੀਅਨ ਡੇਲੀ ਐਕਟਿਵ ਯੂਜ਼ਰਸ (DAUs) ਹਨ। ਹਾਲ ਹੀ 'ਚ ਇਕ ਤਾਜ਼ਾ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਮਸਕ ਦੇ ਜਿ਼ਆਦਾਤਰ ਫਾਲੋਅਰਜ਼ ਫਰਜ਼ੀ ਹਨ ਅਤੇ ਲੱਖਾਂ ਨਵੇਂ ਇਨਐਕਟਿਵ ਅਕਾਊਂਟਸ ਕਾਰਨ ਇਹ ਗਿਣਤੀ ਵਧੀ ਹੈ। ਹਾਲਾਂਕਿ ਇਸ ਦਾਅਵੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ; 270 ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਝੀਲ 'ਚ ਡੁੱਬੀ, ਹੁਣ ਤੱਕ 87 ਲਾਸ਼ਾਂ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News