ਪਾਕਿਸਤਾਨ ''ਚ ਚੋਣਾਂ ਸੁਤੰਤਰ, ਨਿਰਪੱਖ ਨਹੀਂ : ਯੂਰਪੀ ਸੰਘ
Friday, Jul 27, 2018 - 07:14 PM (IST)

ਇਸਲਾਮਬਾਦ — ਯੂਰਪੀ ਸੰਘ ਦੇ ਨਿਗਰਾਨੀ ਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਹਫਤੇ ਹੋਈਆਂ ਪਾਕਿਸਤਾਨ 'ਚ ਨੈਸ਼ਨਲ ਅਸੈਂਬਲੀ ਚੋਣਾਂ 'ਚ ਸਮਾਨਤਾ ਦੀ ਕਮੀ ਸੀ ਜਿਸ ਦਾ ਮਤਲਬ ਹੈ ਕਿ ਇਹ ਸਾਰੇ ਦਲਾਂ ਲਈ ਬਰਾਬਰ ਮੌਕਿਆਂ ਲਈ ਚੋਣਾਂ ਨਹੀਂ ਸਨ। ਯੂਰਪੀ ਚੋਣ ਨਿਗਰਾਨੀ ਮਿਸ਼ਨ ਦੇ ਮੁਖੀ ਅਧਿਕਾਰੀ ਮਾਈਕਲ ਗਹਿਲਰ ਨੇ ਪੱਤਰਕਾਰ ਸੰਮੇਲਨ 'ਚ ਵੋਟਿੰਗ ਦੇ ਸ਼ੁਰੂਆਤੀ ਮੁਲਾਂਕਣ ਨੂੰ ਲੈ ਕੇ ਆਖਿਆ ਕਿ ਜੇਕਰ ਚੋਣਾਂ 'ਚ ਸਾਰਿਆਂ ਨੂੰ ਬਰਾਬਰ ਮੌਕੇ ਮਿਲੇ, ਇਹ ਯਕੀਨਨ ਕਰਨ ਦੇ ਉਦਸ਼ ਨਾਲ ਕਈ ਕਾਨੂੰਨੀ ਪ੍ਰਬੰਧ ਕੀਤੇ ਗਏ ਸਨ ਪਰ ਅਸੀਂ ਸਿੱਟਾ ਕੱਢਿਆ ਹੈ ਕਿ ਇਸ 'ਚ ਸਾਰਿਆਂ ਲਈ ਸਮਾਨਤਾ ਅਤੇ ਮੌਕਿਆਂ ਦੀ ਕਮੀ ਸੀ।
ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ। ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਨੇ ਆਖਿਆ ਹੈ ਕਿ ਸ਼ਕਤੀਸ਼ਾਲੀ ਫੌਜ ਦੇ ਤੱਤਾਂ ਨੇ ਉਨ੍ਹਾਂ ਦੇ ਅਭਿਆਨ ਨੂੰ ਦਬਾਅ ਦਿੱਤਾ ਅਤੇ ਬੁੱਧਵਾਰ ਨੂੰ ਵੋਟਾਂ ਤੋਂ ਬਾਅਦ ਗਿਣਤੀ ਦੌਰਾਨ ਕਠੋਰਤਾ ਅਪਣਾ ਕੇ ਉਨ੍ਹਾਂ ਦਾ ਨੁਕਸਾਨ ਕੀਤਾ। ਯੂਰਪੀ ਸੰਘ ਦੇ ਇਸ ਟੀਚੇ ਨਾਲ ਪੀ. ਐੱਮ. ਐੱਲ.-ਐੱਨ. ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੀਆਂ ਆਮ ਚੋਣਾਂ 'ਚ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਨੂੰ ਬਲ ਮਿਲਿਆ ਹੈ।