ਇਲੈਕਸ਼ਨਜ਼ ਕੈਨੇਡਾ ਨੇ ਵੋਟਿੰਗ 'ਚ 'ਗਲਤ ਧਾਰਨਾਵਾਂ' ਨਾਲ ਨਜਿੱਠਣ ਲਈ ਆਨਲਾਈਨ ਟੂਲ ਕੀਤਾ ਲਾਂਚ

Sunday, Jan 14, 2024 - 02:27 PM (IST)

ਇੰਟਰਨੈਸ਼ਨਲ ਡੈਸਕ : ਇਲੈਕਸ਼ਨਜ਼ ਕੈਨੇਡਾ ਨੇ ਚੋਣ ਪ੍ਰਕਿਰਿਆ ਨਾਲ ਸਬੰਧਤ ਗਲਤ ਧਾਰਨਾਵਾਂ ਤੋਂ ਨਿਪਟਣ ਲਈ ਇਕ ਆਨਲਾਈਨ ਟੂਲ ਲਾਂਚ ਕੀਤਾ ਹੈ ਕਿਉਂਕਿ ਕੁਝ ਲੋਕ ਚੇਤਾਵਨੀ ਦੇ ਰਹੇ ਹਨ ਕਿ ਨਕਲੀ ਬੁੱਧੀਮਤਾ ਦੀ ਵਰਤੋਂ ਦੇ ਕਾਰਨ 2024 ਤੇ ਆਉਣ ਵਾਲੇ ਸਾਲਾਂ 'ਚ ਨਕਲੀ ਸਮੱਗਰੀ ਅਤੇ ਗਲਤ ਜਾਣਕਾਰੀ ਵੱਡੇ ਪੈਮਾਨੇ 'ਤੇ ਹੋ ਸਕਦੀ ਹੈ। 
ਵੈੱਬਪੇਜ਼ 'ਚ ਕਿਹਾ ਗਿਆ ਹੈ ਕਿ ਆਨਲਾਈਨ ਟੂਲ, ਜਿਸ ਨੂੰ ਇਲੈਕਟ੍ਰੋਫੈਕਟਸ ਕਿਹਾ ਜਾਂਦਾ ਹੈ ਕੈਨੇਡਾਈ ਲੋਕਾਂ ਲਈ ਇਹ ਜਾਂਚਣ ਲਈ ਇਕ ਹੱਲ ਹੈ ਕਿ ਚੋਣ ਪ੍ਰਕਿਰਿਆ 'ਤੇ ਉਨ੍ਹਾਂ ਨੂੰ ਜੋ ਜਾਣਕਾਰੀ ਮਿਲਦੀ ਹੈ ਉਹ ਸੱਚ ਹੈ ਜਾਂ ਨਹੀਂ।
ਇਸ 'ਚ ਕਿਹਾ ਗਿਆ ਹੈ ਕਿ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਸੋਸ਼ਲ ਮੀਡੀਆ 'ਤੇ ਗਲਤ ਜਾਂ ਚੋਣ ਧੋਖਾਧੜੀ- ਸਬੰਧੀ ਸਮੱਗਰੀ ਹੈ ਅਤੇ ਮੈਕਗਿਲ ਯੂਨੀਵਰਸਿਟੀ ਦੇ ਅਧਿਐਨ ਦੇ ਲਿੰਕ ਹਨ ਪਰ ਧਿਆਨ ਦੇਣ ਯੋਗ ਹੈ ਕਿ ਇਲੈਕਸ਼ਨ ਕੈਨੇਡਾ 'ਸੱਚਾਈ ਦਾ ਵਿਚੋਲਾ ਨਹੀਂ ਹੈ' ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਸਮੱਗਰੀ ਦੀ ਸਟੀਕਤਾ ਦੀ ਨਿਗਰਾਨੀ ਨਹੀਂ ਕਰਦਾ ਹੈ। 
ਵੈੱਬਪੇਜ਼ 'ਤੇ ਲਿਖਿਆ ਹੈ ਕਿ ਹਾਲਾਂਕਿ ਅਸੀਂ ਸੰਘੀ ਚੋਣਾਂ ਦੇ ਪ੍ਰਸ਼ਾਸਨ ਦੇ ਬਾਰੇ 'ਚ ਸਹੀ ਜਾਣਕਾਰੀ ਪ੍ਰਦਾਨ ਕਰ ਸਕਦੇ ਹਾਂ।
ਅਸੀਂ ਇਸ ਲਈ ਅਜਿਹਾ ਕਰ ਰਹੇ ਹਾਂ ਕਿਉਂਕਿ ਇਹ ਮਹੱਤਵਪੂਰਨ ਹੈ ਕੈਨੇਡਾਈ ਲੋਕਾਂ ਨੂੰ ਸਿੱਧੇ ਸਰੋਤ ਨਾਲ ਸੰਘੀ ਚੋਣ ਪ੍ਰਕਿਰਿਆ ਦੇ ਬਾਰੇ 'ਚ ਆਸਾਨੀ ਨਾਲ ਪਹੁੰਚਯੋਗ ਅਤੇ ਸਹੀ ਜਾਣਕਾਰੀ ਮਿਲਣੀ ਚਾਹੀਦੀ। 
ਗਲੋਬਲ ਨਿਊਜ਼ ਨੂੰ ਇਕ ਇਮੇਲ 'ਚ ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਕਿ ਵੈੱਬਪੇਜ਼ ਦਾ ਟੀਚਾ ਕੈਨੇਡੀਅਨ ਲੋਕਾਂ ਲਈ ਇਕ ਉਪਯੋਗੀ ਸੰਸਾਧਨ ਬਣਨਾ ਹੈ। 
ਇਹ ਸਾਧਨ ਉਨ੍ਹਾਂ "ਬਿਰਤਾਂਤਾਂ" ਨੂੰ ਸੂਚੀਬੱਧ ਕਰਦਾ ਹੈ ਜਿਨ੍ਹਾਂ ਦੇ ਬਾਰੇ 'ਚ ਇਹ ਕਿਹਾ ਗਿਆ ਹੈ ਕਿ ਇਹ ਇਲੈਕਸ਼ਨ ਕੈਨੇਡਾ ਦੁਆਰਾ ਦੇਖੀਆਂ ਗਈਆਂ ਕੁਝ ਸਭ ਤੋਂ ਪ੍ਰਚਲਿਤ ਗਲਤ ਧਾਰਨਾਵਾਂ ਹਨ। 
ਇਸ ਦੇ ਉਦਹਾਰਣ 'ਚ ਇਹ ਦਾਅਵਾ ਸ਼ਾਮਲ ਹੈ ਕਿ ਇਲੈਕਸ਼ਨਜ਼ ਕੈਨੇਡਾ ਨੇ 2021 ਦੀਆਂ ਚੋਣਾਂ ਦੇ ਦੌਰਾਨ 205,000 ਮੇਲ-ਇਨ ਬੈਲਟ ਨੂੰ ਖੋਹ ਦਿੱਤਾ, ਨਜ਼ਰਅੰਦਾਜ਼ ਕਰ ਦਿੱਤਾ ਜਾਂ ਅਸਵੀਕਾਰ ਕਰ ਦਿੱਤਾ, ਜਿਸ 'ਤੇ ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਕਿ ਇਲੈਕਸ਼ਨਜ਼ ਕੈਨੇਡਾ ਨੇ ਉਨ੍ਹਾਂ ਸਾਰੇ ਮੇਲ-ਇਨ ਬੈਲਟਾਂ (ਵਿਸ਼ੇਸ਼ ਬੈਲਟਾਂ) ਦੀ ਗਿਣਤੀ ਕੀਤੀ ਜੋ ਉਸ ਚੋਣਾਂ 'ਚ ਪ੍ਰਾਪਤ ਹੋਏ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News