ਇਸ ਦੇਸ਼ ਦੇ ਬਜ਼ੁਰਗਾਂ ਨੂੰ ਸਤਾ ਰਿਹੈ ਡਰ, ਕੋਰੋਨਾ ਨਹੀਂ ਇਕੱਲਾਪਨ ਲੈ ਲਵੇਗਾ ਜਾਨ

04/19/2020 6:45:42 PM

ਬ੍ਰਸਲਸ- ਕੋਰੋਨਾਵਾਇਰਸ ਮਹਾਮਾਰੀ ਨੇ ਯੂਰਪ ਵਿਚ ਓਲਡ ਏਡ ਹੋਮਸ 'ਤੇ ਵੀ ਗਹਿਰਾ ਪ੍ਰਭਾਵ ਪਾਇਆ ਹੈ। ਇਨਫੈਕਸ਼ਨ ਦੇ ਮਾਮਲੇ ਵਧਣ ਤੋਂ ਬਾਅਦ ਜਾਰੀ ਪਾਬੰਦੀਆਂ ਦੇ ਕਾਰਣ ਇਥੇ ਰਹਿਣ ਵਾਲੇ ਬਜ਼ੁਰਗ ਨਿਰਾਸ਼ ਤੇ ਵੱਖਰੇ-ਵੱਖਰੇ ਜੀਵਨ ਗੁਜ਼ਾਰ ਰਹੇ ਹਨ ਤੇ ਹਾਲਾਤ ਅਜਿਹੇ ਹਨ ਕਿ ਉਹ ਕਿਸੇ ਨਾਲ ਮਿਲ ਵੀ ਨਹੀਂ ਸਕਦੇ। ਇਨਫੈਕਸ਼ਨ ਨਾ ਫੈਲੇ ਇਸ ਦੇ ਲਈ ਆਪਣੇ ਪਰਿਵਾਰਾਂ ਤੋਂ ਦੂਰ ਓਲਡ ਏਜ ਹੋਮਸ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਇਹ ਡਰ ਵੀ ਸਤਾ ਰਿਹਾ ਹੈ ਕਿ ਇਕੱਲੇਪਣ ਕਰਾਣ ਕਿਤੇ ਉਹਨਾਂ ਦੀ ਜਾਨ ਨਾ ਚਲੀ ਜਾਵੇ। 

PunjabKesari

ਓਲਡ ਏਜ ਹੋਮਸ ਵਿਚ ਰਹਿਣ ਵਾਲੇ ਲੋਕ ਵੀ ਇਨਫੈਕਸ਼ਨ ਦੀ ਲਪੇਟ ਵਿਚ ਆ ਰਹੇ ਹਨ। ਬ੍ਰਸਲਸ ਤੋਂ ਥੋੜੀ ਦੂਰ ਰੈਜ਼ੀਡੈਂਸ ਕ੍ਰਿਸਟਾਲੇਨ ਵਿਚ ਹੈੱਡ ਨਰਸ ਸ਼ਰਲੀ ਡੋਯਨ ਨੂੰ ਵੀ ਇਹੀ ਡਰ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਕੁਝ ਹੋਰ ਮਹੀਨੇ ਤੱਕ ਲਾਕਡਾਊਨ ਚੱਲਦਾ ਰਿਹਾ ਤਾਂ ਕੋਰੋਨਾਵਾਇਰਸ ਦੀ ਤੁਲਨਾ ਵਿਚ ਇਕੱਲੇਪਨ ਨਾਲ ਇਥੇ ਕਈ ਲੋਕਾਂ ਦੀ ਮੌਤ ਹੋ ਜਾਵੇਗੀ। ਮੱਧ ਮਾਰਚ ਵਿਚ ਰਾਸ਼ਟਰਵਿਆਪੀ ਲਾਕਡਾਊਨ ਦੇ ਐਲਾਨ ਤੋਂ ਬਾਅਦ ਬੈਲਜੀਅਮ ਵਿਚ ਉਹਨਾਂ ਨੇ 120 ਲੋਕਾਂ ਦੀ ਪਨਾਹਗਾਹ ਵਿਚ ਇਸ ਤਰ੍ਹਾਂ ਨਾਲ 13 ਮੌਤਾਂ ਦੇਖੀਆਂ ਹਨ। ਸਾਰੀਆਂ ਮੌਤਾਂ ਸਿੱਧੇ ਤੌਰ 'ਤੇ ਮਹਾਮਾਰੀ ਨਾਲ ਨਹੀਂ ਜੁੜੀਆਂ ਹਨ ਕਿਉਂਕਿ ਬਹੁਤ ਘੱਟ ਦੀ ਜਾਂਚ ਹੋਈ। ਬੈਲਜੀਅਮ ਵਿਚ ਅਧਿਕਾਰਿਤ ਤੌਰ 'ਤੇ ਕੋਰੋਨਾਵਾਇਰਸ ਕਾਰਣ 5,453 ਲੋਕਾਂ ਦੀ ਮੌਤ ਹੋਈ ਹੈ। ਮੌਤ ਦੇ ਸ਼ਿਕਾਰ ਇਹਨਾਂ ਵਿਚੋਂ 2,772 ਲੋਕ ਰਿਟਾਇਰਮੈਂਟ ਤੋਂ ਬਾਅਦ ਆਸ਼ਰਮਾਂ ਵਿਚ ਰਹਿ ਰਹੇ ਸਨ। ਜ਼ਿਆਦਾ ਤੋਂ ਜ਼ਿਆਦਾ ਜਾਂਚ ਦੇ ਬਿਨਾਂ ਇਹ ਪਤਾ ਲਾਉਣਾ ਨਾਮੁਮਕਿਨ ਹੈ ਕਿ ਆਸ਼ਰਮ ਮੁੜ ਕਦੋਂ ਉਥੇ ਆਉਣ ਵਾਲੇ ਲੋਕਾਂ ਦੇ ਲਈ ਸੁਰੱਖਿਅਤ ਹੋਣਗੇ। 

PunjabKesari

ਹਾਲਾਤ ਅਜਿਹੇ ਹਨ ਕਿ ਇਹਨਾਂ ਆਸ਼ਰਮਾਂ ਵਿਚ ਰਹਿਣ ਵਾਲੇ ਬਜ਼ੁਰਗ ਇਕ-ਦੂਜੇ ਨਾਲ ਮਿਲ ਵੀ ਨਹੀਂ ਸਕਦੇ। ਭੋਜਨ ਕਮਰੇ ਤੇ ਹੋਰ ਥਾਵਾਂ 'ਤੇ ਵੀ ਜਾਣ 'ਤੇ ਪਾਬੰਦੀ ਹੈ। ਡੋਯਨ ਨੇ ਕਿਹਾ ਕਿ ਆਪਣੇ-ਆਪਣੇ ਬੈਡਰੂਮ ਤੱਕ ਲੋਕ ਸਿਮਟ ਗਏ ਹਨ। ਇਕ ਮਹੀਨੇ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਜ਼ਰੂਰਤ ਹੈ ਕਿ ਕੈਂਟੀਨ ਨੂੰ ਮੁੜ ਖੋਲਿਆ ਜਾਵੇ। ਲੰਬੇ ਸਮੇਂ ਤੋਂ ਆਸ਼ਰਮ ਵਿਚ ਰਹਿ ਰਹੇ ਮਾਰਕ ਪਾਰਾਮੇਂਟੀਅਰ (90) ਨੇ ਵੀ ਇਨਫੈਕਸ਼ਨ ਦੀ ਜਾਂਚ ਕਰਵਾਈ ਹੈ ਪਰ ਉਹ ਆਪਣੀ ਨਿਰਾਸ਼ਾ ਲੁਕਾ ਨਹੀਂ ਪਾਉਂਦੇ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਨਹੀਂ ਦੇਖ ਸਕਣਾ ਹਨੇਰੇ ਵਾਂਗ ਹੈ। ਸਾਰੇ ਇਕੱਲੇ ਹਨ। ਅਜਿਹੇ ਸਮੇਂ ਵਿਚ ਤੁਹਾਨੂੰ ਹੋਰ ਡਰ ਲੱਗਦਾ ਹੈ। ਪਹਿਲਾਂ ਮੈਂ ਭੋਜਨ ਖਾਣ ਤੋਂ ਪਹਿਲਾਂ ਦੋਸਤਾਂ ਦੇ ਘਰ ਜਾਂਦਾ ਸੀ। ਇਸ ਤਰ੍ਹਾਂ ਸਮਾਂ ਬੀਤ ਰਿਹਾ ਸੀ। ਪਰ ਹੁਣ ਤਾਂ ਸਭ ਬੰਦ ਹੈ ਤੇ ਇਥੇ ਸਭ ਰੁਕ ਗਿਆ ਹੈ। ਬੈਲਜੀਅਮ ਵਿਚ ਇਸ 'ਤੇ ਵੀ ਵਿਵਾਦ ਚੱਲ ਰਿਹਾ ਹੈ ਕਿ ਲੋਕਾਂ ਨੂੰ ਆਪਣੇ ਬਜ਼ੁਰਗ ਰਿਸ਼ਤੇਦਾਰਾਂ ਨਾਲ ਮਿਲਣ ਲਈ ਕਦੋਂ ਆਗਿਆ ਦਿੱਤੀ ਜਾਵੇਗੀ। ਪਿਛਲੇ ਹਫਤੇ ਸਰਕਾਰੀ ਅਧਿਕਾਰੀਆਂ ਨੇ ਸੁਝਾਅ ਦਿੱਤਾ ਸੀ ਕਿ ਜਲਦੀ ਹੀ ਓਲਡ ਏਜ ਹੋਮਸ ਵਿਚ ਬਜ਼ੁਰਗਾਂ ਨੂੰ ਆਪਣੇ ਪਰਿਵਾਰਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇਗੀ ਪਰ ਬਾਅਦ ਵਿਚ ਸਰਕਾਰ ਇਸ ਤੋਂ ਮੁਕਰ ਗਈ।


Baljit Singh

Content Editor

Related News