ਸਿੱਖ ਬਜ਼ੁਰਗ ਕਤਲ ਮਾਮਲਾ: ਮੁਲਜ਼ਮ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਕੇਸ ਦਰਜ
Wednesday, Nov 01, 2023 - 02:56 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਨਿਊਯਾਰਕ 'ਚ ਸਿੱਖ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ ਵਿਅਕਤੀ 'ਤੇ ਹੁਣ ਨਫ਼ਰਤੀ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਗਿਲਬਰਟ ਆਗਸਟਿਨ 'ਤੇ ਪੀੜਤ ਜਸਮੇਰ ਸਿੰਘ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ 'ਤੇ ਪਹਿਲਾਂ ਕਤਲ, ਹਮਲਾ ਕਰਨ ਅਤੇ ਬਿਨਾਂ ਲਾਇਸੈਂਸ ਦੇ ਡਰਾਈਵਿੰਗ ਕਰਨ ਦੇ ਦੋਸ਼ ਸਨ ਪਰ ਹੁਣ ਉਸ 'ਤੇ ਨਫਰਤ ਅਪਰਾਧ ਦੇ ਦੋਸ਼ ਵੀ ਸ਼ਾਮਲ ਕੀਤੇ ਗਏ ਹਨ। ਮੁਲਜ਼ਮ ਹਾਲ ਹੀ ਵਿੱਚ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਇਆ ਸੀ। ਉਸ 'ਤੇ 20 ਮਾਮਲਿਆਂ ਵਿਚ ਦੋਸ਼ ਲਗਾਇਆ ਗਿਆ ਸੀ। ਕਵੀਂਸ ਡਿਸਟ੍ਰਿਕਟ ਅਟਾਰਨੀ ਮੇਲਿੰਡਾ ਕਾਰਟਜ਼ ਨੇ ਕਿਹਾ, "ਇਹ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦਾ ਮਾਮਲਾ ਹੈ ਜੋ ਨਫ਼ਰਤ ਭਰੀ ਭਾਸ਼ਾ ਅਤੇ ਬੇਰਹਿਮੀ ਨਾਲ ਹਿੰਸਾ ਵਿੱਚ ਵੱਧ ਗਿਆ।" ਇਹੀ ਨਫ਼ਰਤ ਹੀ ਇਸ ਘਟਨਾ ਦਾ ਕਾਰਨ ਬਣੀ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ
ਜਾਣੋ ਘਟਨਾ ਬਾਰੇ
ਭਾਰਤੀ ਮੂਲ ਦੇ ਸਿੱਖ ਅਤੇ ਆਗਸਟਿਨ ਦੀ ਕਾਰ ਆਪਸ ਵਿੱਚ ਟਕਰਾ ਗਈ। ਹਾਦਸੇ ਕਾਰਨ ਕਾਰਾਂ ਦੇ ਪਰਖੱਚੇ ਉੱਡ ਗਏ। ਇਸ 'ਤੇ ਆਗਸਟੀਨ ਗੁੱਸੇ 'ਚ ਆ ਗਿਆ। ਸਿੰਘ ਨੇ 911 'ਤੇ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਖੋਹ ਲਿਆ। ਸਿੰਘ ਨੇ ਆਪਣਾ ਫ਼ੋਨ ਲੈਣ ਲਈ ਆਗਸਟਿਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਸਿੰਘ ਆਗਸਟਿਨ ਤੋਂ ਆਪਣਾ ਫ਼ੋਨ ਲੈ ਕੇ ਵਾਪਸ ਆਪਣੀ ਕਾਰ 'ਤੇ ਚਲਾ ਗਿਆ। ਇਸ 'ਤੇ ਦੋਸ਼ੀਆਂ ਨੇ ਸਿੱਖ ਦੇ ਸਿਰ ਅਤੇ ਚਿਹਰੇ 'ਤੇ ਤਿੰਨ ਵਾਰ ਕੀਤੇ। ਸਿੰਘ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੇ ਸਿਰ 'ਤੇ ਸੱਟ ਲੱਗ ਗਈ। ਬਾਅਦ ਵਿੱਚ ਆਗਸਟਿਨ ਮੌਕੇ ਤੋਂ ਭੱਜ ਗਿਆ। ਸਿੰਘ ਨੂੰ ਗੰਭੀਰ ਹਾਲਤ 'ਚ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਆਗਸਟਿਨ ਨੂੰ ਕਰੈਸ਼ ਸਾਈਟ ਤੋਂ ਲਗਭਗ ਦੋ ਮੀਲ ਦੀ ਦੂਰੀ 'ਤੇ ਗ੍ਰਿਫ਼ਤਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।