ਏਕਮ ਸਿੰਘ ਮਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ

Friday, Jul 12, 2024 - 05:50 PM (IST)

ਏਕਮ ਸਿੰਘ ਮਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ

ਕੈਲਗਰੀ:  ਕੈਲਗਰੀ ਦਾ ਏਅਰ ਕੈਡਟ ਏਕਮ ਸਿੰਘ ਮਾਨ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਾਮਲ ਹੋਣ ਅਮਰੀਕਾ ਜਾ ਰਿਹਾ ਹੈ ਅਤੇ ਇਹ ਮਾਣ ਪੂਰੇ ਕੈਨੇਡਾ ਦੇ 50 ਹਜ਼ਾਰ ਕੈਡਟਸ ਵਿਚੋਂ ਸਿਰਫ 10 ਜਣਿਆਂ ਨੂੰ ਮਿਲਿਆ ਹੈ ਜਿਨ੍ਹਾਂ ਵਿਚੋਂ ਏਕਮ ਸਿੰਘ ਮਾਨ ਇਕ ਹੈ। 16 ਸਾਲ ਦਾ ਏਕਮ ਸਿੰਘ ਮਾਨ ਏਅਰਲਾਈਨ ਪਾਇਲਟ ਬਣਨ ਦਾ ਸੁਪਨਾ ਪੂਰਾ ਕਰਨ ਲਈ ਚਾਰ ਸਾਲ ਤੋਂ ਸਖ਼ਤ ਮਿਹਨਤ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਇਸ ਦੇਸ਼ 'ਚ ਭਾਰਤੀ ਮੂਲ ਦੇ ਡਾਕਟਰ ਦੇ ਨਾਮ 'ਤੇ ਰੱਖਿਆ ਗਿਆ 'ਸੜਕ' ਦਾ ਨਾਂ

ਅਮਰੀਕਾ ਦੇ ਫੌਜੀ ਅੱਡੇ ’ਤੇ ਲਵੇਗਾ ਆਧੁਨਿਕ ਸਿਖਲਾਈ 

ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਅਮਰੀਕਾ ਦੇ ਐਲਾਬਾਮਾ ਸੂਬੇ ਵਿਚ ਮੌਂਗੌਮਰੀ ਦੇ ਮੈਕਸਵੈਲ ਏਅਰਫੋਰਸ ਬੇਸ ’ਤੇ ਹੋਵੇਗਾ। 52 ਸਿਟੀ ਆਫ ਕੈਲਗਰੀ ਸਕੁਆਡ੍ਰਨ ਦੇ ਕੈਪਟਨ ਪੌਲ ਐਸÇਲੰਗਰ ਨੇ ਕਿਹਾ ਕਿ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਲਈ ਚੁਣੇ ਜਾਣਾ ਹੀ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਏਕਮ ਸਿੰਘ ਮਾਨ ਇਕ ਸਮਰਪਿਤ ਕੈਡਟ ਹੈ ਅਤੇ ਉਸ ਵਿਚ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਸਿਆਣਪ ਮੌਜੂਦ ਹੈ। ਉਸ ਨੇ 12 ਸਾਲ ਦੀ ਉਮਰ ਤੋਂ ਤਿਆਰੀ ਸ਼ੁਰੂ ਕਰ ਦਿਤੀ ਸੀ। ਦੂਜੇ ਪਾਸੇ ਏਕਮ ਸਿੰਘ ਮਾਨ ਨੇ ਦੱਸਿਆ ਕਿ ਉਹ ਹੁਣ ਤੱਕ ਕਈ ਵਾਰ ਜਹਾਜ਼ ਉਡਾ ਚੁੱਕਾ ਹੈ ਪਰ ਅਮਰੀਕਾ ਵਾਲਾ ਤਜਰਬਾ ਵੱਖਰਾ ਹੀ ਹੋਵੇਗਾ। ਸਿਖਲਾਈ ਪ੍ਰੋਗਰਾਮ ਦੌਰਾਨ ਤੁਹਾਨੂੰ ਇਕ ਤਜਰਬੇਕਾਰ ਪਾਇਲਟ ਨਾਲ ਆਸਮਾਨ ਵਿਚ ਭੇਜਿਆ ਜਾਵੇਗਾ ਅਤੇ ਫਿਰ ਸਾਰੇ ਕੰਟਰੋਲ ਤੁਹਾਡੇ ਹਵਾਲੇ ਕਰ ਦਿੱਤੇ ਜਾਣਗੇ। ਇਸ ਤੋਂ ਜ਼ਿਆਦਾ ਅਹਿਮ ਤੁਹਾਡੀ ਜ਼ਿੰਦਗੀ ਵਿਚ ਕੁਝ ਨਹੀਂ ਹੋ ਸਕਦਾ।

ਪੜ੍ਹੋ ਇਹ ਅਹਿਮ ਖ਼ਬਰ-ਪਾਬੰਦੀਆਂ ਦੇ ਬਾਵਜੂਦ ਕੈਨੇਡਾ 'ਚ ਅੰਤਰਰਾਸ਼ਟਰੀ ਸਟੱਡੀ ਵੀਜ਼ਾ 'ਚ 13 ਫ਼ੀਸਦੀ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News