ਰੂਸ-ਯੂਕ੍ਰੇਨ ਯੁੱਧ ਦਾ ਅੱਠਵਾਂ ਦਿਨ : ਕੀਵ 'ਚ ਸੁਣੇ ਗਏ ਚਾਰ ਧਮਾਕੇ, ਰਾਸ਼ਟਰਪਤੀ ਜ਼ੇਲੇਂਸਕੀ ਨੇ ਕਹੀ ਇਹ ਗੱਲ

Thursday, Mar 03, 2022 - 10:52 AM (IST)

ਰੂਸ-ਯੂਕ੍ਰੇਨ ਯੁੱਧ ਦਾ ਅੱਠਵਾਂ ਦਿਨ : ਕੀਵ 'ਚ ਸੁਣੇ ਗਏ ਚਾਰ ਧਮਾਕੇ, ਰਾਸ਼ਟਰਪਤੀ ਜ਼ੇਲੇਂਸਕੀ ਨੇ ਕਹੀ ਇਹ ਗੱਲ

ਕੀਵ (ਵਾਰਤਾ): ਯੂਕ੍ਰੇਨ 'ਤੇ ਰੂਸੀ ਹਮਲੇ ਦੇ ਅੱਠਵੇਂ ਦਿਨ ਰਾਜਧਾਨੀ ਕੀਵ ਵਿਚ ਚਾਰ ਧਮਾਕੇ ਹੋਏ। ਦਿ ਕੀਵ ਇੰਡੀਪੈਂਡੈਂਟ ਮੁਤਾਬਕ ਕੀਵ ਦੇ ਕੇਂਦਰ ਵਿੱਚ ਦੋ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਤੀਜੇ ਅਤੇ ਚੌਥੇ ਧਮਾਕੇਦੀ ਆਵਾਜ਼ ਕੀਵ  ਦੇ ਡਰੂਜ਼ਬੀ ਨਰੋਦੀਵ ਮੈਟਰੋ ਸਟੇਸ਼ਨ ਦੇ ਨੇੜੇ ਸੁਣੀ ਗਈ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਵਿੱਚ ਕਿਹਾ ਕਿ ਇੱਕ ਹਫ਼ਤੇ ਵਿੱਚ 9,000 ਰੂਸੀ ਮਾਰੇ ਗਏ ਹਨ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਵੱਧ ਤੋਂ ਵੱਧ ਰੂਸੀ ਸੈਨਿਕਾਂ ਨੂੰ ਵਾਪਸ ਭਜਾ ਰਹੇ ਹਾਂ। ਮੈਂ ਤੁਹਾਡੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। 

ਪੜ੍ਹੋ ਇਹ ਅਹਿਮ ਖ਼ਬਰ - ਮਾਣ ਦੀ ਗੱਲ, ਭਾਰਤੀ ਝੰਡੇ ਹੇਠ ਪਾਕਿਸਤਾਨੀ ਅਤੇ ਤੁਰਕੀ ਦੇ ਵਿਦਿਆਰਥੀ ਯੂਕ੍ਰੇਨ 'ਚੋਂ ਨਿਕਲੇ ਬਾਹਰ

ਉਹਨਾਂ ਨੇ ਕਿਹਾ ਕਿ ਅਸੀਂ ਉਹ ਦੇਸ਼ ਹਾਂ ਜਿਸਨੇ ਇੱਕ ਹਫ਼ਤੇ ਵਿੱਚ ਦੁਸ਼ਮਣ ਦੇ ਮਨਸੂਬਿਆਂ ਨੂੰ ਤਬਾਹ ਕਰ ਦਿੱਤਾ। ਯੋਜਨਾਵਾਂ ਜੋ ਸਾਲਾਂ ਤੋਂ ਨਫ਼ਰਤ ਨਾਲ ਬਣਾਈਆਂ ਗਈਆਂ ਹਨ, ਫਿਲਹਾਲ ਸਾਡੇ ਦੇਸ਼, ਸਾਡੇ ਲੋਕਾਂ ਅਤੇ ਉਨ੍ਹਾਂ ਸਾਰਿਆਂ ਜਿਨ੍ਹਾਂ ਕੋਲ ਦੋ ਚੀਜ਼ਾਂ ਸਾਂਝੀਆਂ ਹਨ: ਆਜ਼ਾਦੀ ਅਤੇ ਇੱਕ ਦਿਲ। ਅਸੀਂ ਉਨ੍ਹਾਂ ਨੂੰ ਰੋਕਿਆ ਅਤੇ ਹਰਾਇਆ। ਰਾਸ਼ਟਰਪਤੀ ਨੇ ਕਿਹਾ ਕਿ ਸਾਡੀ ਫ਼ੌਜ, ਸਾਡੀ ਸਰਹੱਦ ਰੱਖਿਅਕ, ਸਾਡੀ ਖੇਤਰੀ ਰੱਖਿਅਕ, ਇੱਥੋਂ ਤੱਕ ਕਿ ਆਮ ਕਿਸਾਨ ਵੀ ਹਰ ਰੋਜ਼ ਰੂਸੀ ਫ਼ੌਜ ਨਾਲ ਲੜ ਰਹੇ ਹਨ। ਉਨ੍ਹਾਂ ਯੂਕ੍ਰੇਨੀਆਂ ਵੱਲੋਂ ਸੜਕਾਂ ਜਾਮ ਕਰਨ ਜਾਂ ਰੂਸੀ ਫ਼ੌਜ ਅਤੇ ਉਨ੍ਹਾਂ ਦੇ ਵਾਹਨਾਂ ਦੇ ਸਾਹਮਣੇ ਖੜ੍ਹੇ ਹੋਣ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੜਕਾਂ ਨੂੰ ਰੋਕ ਕੇ ਲੋਕ ਦੁਸ਼ਮਣ ਦੇ ਵਾਹਨਾਂ ਦੇ ਅੱਗੇ ਆ ਰਹੇ ਹਨ, ਇਹ ਬੇਹੱਦ ਖ਼ਤਰਨਾਕ ਹੈ ਪਰ ਕਿੰਨਾ ਦਲੇਰੀ ਵਾਲਾ ਕੰਮ ਹੈ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਦੁਸ਼ਮਣ ਨੂੰ ਤੋੜਨ ਲਈ ਸਭ ਕੁਝ ਕਰ ਰਹੀ ਹੈ।
 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News