ਦੱਖਣ-ਪੱਛਮੀ ਚੀਨ ਦੇ ਸ਼ਾਪਿੰਗ ਮਾਲ ''ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ

Thursday, Jul 18, 2024 - 01:32 AM (IST)

ਦੱਖਣ-ਪੱਛਮੀ ਚੀਨ ਦੇ ਸ਼ਾਪਿੰਗ ਮਾਲ ''ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ

ਬੀਜਿੰਗ : ਦੱਖਣੀ ਪੱਛਮੀ ਚੀਨ ਦੇ ਸ਼ਹਿਰ ਜ਼ਿਗੋਂਗ ਵਿਚ ਬੁੱਧਵਾਰ ਨੂੰ ਇੱਕ ਸ਼ਾਪਿੰਗ ਮਾਲ ਵਿਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ 14 ਮੰਜ਼ਲਾ ਵਪਾਰਕ ਇਮਾਰਤ 'ਚ ਸ਼ਾਮ 6 ਵਜੇ ਤੋਂ ਥੋੜ੍ਹੀ ਦੇਰ ਬਾਅਦ ਅੱਗ ਲੱਗਣ ਦੀ ਸੂਚਨਾ ਮਿਲਣ ਮਗਰੋਂ  ਫਾਇਰਫਾਈਟਰਜ਼ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਅਤੇ 75 ਲੋਕਾਂ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ।

 

ਏਜੰਸੀ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਮਾਰਤ ਵਿਚ ਕਿੰਨੇ ਲੋਕ ਸਨ, ਅੱਗ ਕਦੋਂ ਲੱਗੀ ਜਾਂ ਅੱਗ ਕਿਸ ਕਾਰਨ ਲੱਗੀ। ਇਮਾਰਤ ਵਿੱਚ ਇੱਕ ਡਿਪਾਰਟਮੈਂਟ ਸਟੋਰ, ਦਫਤਰ, ਰੈਸਟੋਰੈਂਟ ਅਤੇ ਇੱਕ ਮੂਵੀ ਥੀਏਟਰ ਹੈ।


author

DILSHER

Content Editor

Related News