ਬ੍ਰਾਜ਼ੀਲ ''ਚ ਭਾਰੀ ਮੀਂਹ, ਅੱਠ ਲੋਕਾਂ ਦੀ ਮੌਤ ਤੇ ਕਈ ਲਾਪਤਾ

Sunday, Apr 03, 2022 - 09:56 AM (IST)

ਬ੍ਰਾਜ਼ੀਲ ''ਚ ਭਾਰੀ ਮੀਂਹ, ਅੱਠ ਲੋਕਾਂ ਦੀ ਮੌਤ ਤੇ ਕਈ ਲਾਪਤਾ

ਰੀਓ ਡੀ ਜਨੇਰੀਓ (ਭਾਸ਼ਾ)- ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਸੂਬੇ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ 'ਚ ਵੀਰਵਾਰ ਰਾਤ ਤੋਂ ਬਾਰਿਸ਼ ਸ਼ੁਰੂ ਹੋਈ, ਜੋ ਸ਼ਨੀਵਾਰ ਸਵੇਰ ਤੱਕ ਜਾਰੀ ਰਹੀ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ-ਯੂਕ੍ਰੇਨ ਯੁੱਧ ਦਾ ਅਸਰ, ਬ੍ਰਿਟੇਨ 'ਚ ਮਹਿੰਗਾ ਹੋਇਆ 'ਖੀਰਾ', ਇਕ ਪੀਸ ਦੀ ਕੀਮਤ 42 ਰੁਪਏ

ਭਾਰੀ ਮੀਂਹ ਕਾਰਨ ਖੇਤਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਫਾਇਰਫਾਈਟਰਜ਼ ਨੇ ਐਂਗਰਾ ਡੋਸ ਰੀਸ ਸ਼ਹਿਰ ਵਿੱਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਨਾਲ ਹੀ ਨੇੜਲੇ ਪਰਾਟੇ ਅਤੇ ਮੇਸਕੀਟਾ ਵਿੱਚ ਤਿੰਨ ਹੋਰ ਲੋਕ ਮਾਰੇ ਗਏ ਹਨ। ਘੱਟੋ-ਘੱਟ ਅੱਠ ਲੋਕ ਅਜੇ ਵੀ ਲਾਪਤਾ ਹਨ। ਕਰੀਬ ਦੋ ਮਹੀਨੇ ਪਹਿਲਾਂ ਰੀਓ ਡੀ ਜੇਨੇਰੀਓ ਦੇ ਉੱਤਰ ਵਿੱਚ ਪਹਾੜੀ ਖੇਤਰ ਪੈਟ੍ਰੋਪੋਲਿਸ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਸੌ ਤੋਂ ਵੱਧ ਲੋਕ ਮਾਰੇ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News