ਪੈਰਿਸ ''ਚ ਵੀ ਗੂੰਜੇਗਾ ਜੈ ਸ਼੍ਰੀ ਰਾਮ, ਭਗਵੇਂ ਰੰਗ ''ਚ ਰੰਗਿਆ ਜਾਵੇਗਾ ''ਆਈਫਲ ਟਾਵਰ''
Wednesday, Jan 10, 2024 - 07:18 PM (IST)
ਇੰਟਰਨੈਸ਼ਨਲ ਡੈਸਕ- 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਭਗਵਾਨ ਰਾਮ ਦੀ 'ਪ੍ਰਾਣ ਪ੍ਰਤਿਸ਼ਠਾ' ਹੋਣ ਜਾ ਰਹੀ ਹੈ। ਜਿਵੇਂ-ਜਿਵੇਂ ਇਹ ਪਲ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਹੀ ਨਾ ਸਿਰਫ਼ ਅਯੁੱਧਿਆ ਬਲਕਿ ਪੂਰੇ ਭਾਰਤ 'ਚ ਜਸ਼ਨ ਦਾ ਮਾਹੌਲ ਹੈ। ਦਿੱਲੀ ਦੇ ਪਾਸ਼ ਖੇਤਰਾਂ ਜਿਵੇਂ ਕਿ ਖਾਨ ਮਾਰਕੀਟ ਤੋਂ ਲੈ ਕੇ ਮੁੰਬਈ ਦੀਆਂ ਹਾਊਸਿੰਗ ਸੁਸਾਇਟੀਆਂ, ਬਿਹਾਰ ਦੀ ਮਿਥਿਲਾ - ਸੀਤਾ ਦੀ ਜਨਮ ਭੂਮੀ - ਕਰਨਾਟਕ ਦੇ ਰਾਮਨਗਰ ਜ਼ਿਲ੍ਹੇ - ਜਿੱਥੇ ਭਗਵਾਨ ਰਾਮ ਬਨਵਾਸ ਦੌਰਾਨ ਆਏ ਸਨ - ਸਾਰੇ ਇਸ ਦਿਨ ਲਈ ਬਹੁਤ ਧੂਮਧਾਮ ਨਾਲ ਤਿਆਰੀਆਂ ਕਰ ਰਹੇ ਹਨ।
ਪਰ ਅਯੁੱਧਿਆ ਤੋਂ 7,000 ਕਿਲੋਮੀਟਰ ਤੋਂ ਵੱਧ ਦੂਰ ਪੈਰਿਸ ਵੀ ਰਾਮਮਈ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਨੂੰ ਪਿਆਰ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾਂ ਇੱਥੇ ਇੱਕ ਯਾਤਰਾ ਕੱਢੀ ਜਾਵੇਗੀ। ਪੈਰਿਸ 'ਚ ਰਹਿਣ ਵਾਲੇ ਭਾਰਤੀਆਂ ਨੇ 21 ਜਨਵਰੀ ਨੂੰ 'ਅਯੁੱਧਿਆ ਮੰਦਰ ਮਹੋਤਸਵ' ਤਹਿਤ ਭਗਵਾਨ ਰਾਮ ਦੀ ਮਹਿਮਾ ਦਾ ਜਸ਼ਨ ਮਨਾਉਣ ਲਈ ਦੋ ਪ੍ਰੋਗਰਾਮ ਰੱਖੇ ਹਨ। ਆਯੋਜਕਾਂ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਐਤਵਾਰ ਨੂੰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵਿੱਚ ਹਿੱਸਾ ਲੈ ਸਕਣ।
ਇਹ ਹੈ ਪ੍ਰੋਗਰਾਮ
ਸਭ ਤੋਂ ਪਹਿਲਾਂ 'ਰਾਮ ਰਥ ਯਾਤਰਾ' ਹੋਵੇਗੀ ਜਿੱਥੇ ਭਗਵਾਨ ਰਾਮ ਦੇ ਰੱਥ ਨੂੰ ਫਰਾਂਸ ਦੀ ਰਾਜਧਾਨੀ ਦੇ ਮੁੱਖ ਸਥਾਨਾਂ 'ਤੇ ਲਿਜਾਇਆ ਜਾਵੇਗਾ। ਇੱਥੇ ਵਿਸਤ੍ਰਿਤ ਪੂਜਾ ਅਤੇ ਆਰਤੀ ਹੋਵੇਗੀ, ਪ੍ਰਸਾਦ ਦੀ ਵੰਡ ਤੋਂ ਬਾਅਦ ਇੱਕ ਸੰਖੇਪ ਸੱਭਿਆਚਾਰਕ ਪ੍ਰਦਰਸ਼ਨੀ ਹੋਵੇਗੀ। 'ਰਾਮ ਰਥ ਯਾਤਰਾ' ਪਲੇਸ ਡੇ ਲਾ ਚੈਪੇਲ ਤੋਂ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਅਤੇ ਪਲੇਸ ਡੀ ਟ੍ਰੋਕਾਡੇਰੋ, ਜਿੱਥੇ ਐਫਿਲ ਟਾਵਰ ਖੜ੍ਹਾ ਹੈ - ਦੁਪਹਿਰ 3 ਵਜੇ ਸਮਾਪਤ ਹੋਵੇਗਾ। ਆਯੋਜਕਾਂ ਨੇ ਦੱਸਿਆ ਕਿ ਯਾਤਰਾ ਸਵੇਰੇ 10:30 ਵਜੇ ਲਾ ਚੈਪੇਲ ਦੇ ਗਣੇਸ਼ ਮੰਦਰ 'ਚ ਪ੍ਰਾਰਥਨਾ ਅਤੇ 'ਵਿਸ਼ਵ ਕਲਿਆਣ ਯੱਗ' ਨਾਲ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਟੂਰ ਪਲੇਸ ਡੇ ਲਾ ਰਿਪਬਲਿਕ, ਮਿਊਸੀ ਡੇ ਲੂਵਰ (ਲੂਵਰ ਮਿਊਜ਼ੀਅਮ), ਆਈਕੋਨਿਕ ਆਰਕ ਡੀ ਟ੍ਰਾਇਓਮਫੇ ਤੋਂ ਲੰਘੇਗਾ ਅਤੇ ਅੰਤ ਵਿੱਚ ਪਲੇਸ ਡੀ ਟ੍ਰੋਕਾਡੇਰੋ ਤੱਕ ਪਹੁੰਚੇਗਾ।
ਪੜ੍ਹੋ ਇਹ ਅਹਿਮ ਖ਼ਬਰ-NASA ਦੇ ਮੂਨ ਮਿਸ਼ਨ ਨੂੰ ਝਟਕਾ, 2026 ਤੱਕ ਚੰਨ 'ਤੇ ਮਨੁੱਖ ਭੇਜਣ ਦੀ ਯੋਜਨਾ ਮੁਲਤਵੀ
ਆਈਫਲ ਟਾਵਰ 'ਤੇ ਭਗਵਾਨ ਰਾਮ ਦੀ ਪੂਜਾ, ਆਰਤੀ ਅਤੇ ਪੋਜ਼-ਬੈਨਰ
ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ ਅਵਿਨਾਸ਼ ਮਿਸ਼ਰਾ ਜੋ ਮੁੱਖ ਆਯੋਜਕ ਹੈ ਅਤੇ ਫਰਾਂਸ ਵਿਚ ਓਵਰਸੀਜ਼ ਫ੍ਰੈਂਡਜ਼ ਆਫ ਬੀ.ਜੇ.ਪੀ ਦੇ ਪ੍ਰਧਾਨ ਵੀ ਹਨ, ਨੇ ਕਿਹਾ, 'ਪਲੇਸ ਡੀ ਟ੍ਰੋਕਾਡੇਰੋ ਵਿਖੇ 'ਰਾਮ ਰੱਥ ਯਾਤਰਾ' ਦੀ ਸਮਾਪਤੀ ਤੋਂ ਬਾਅਦ ਸਮਾਗਮ ਆਈਫਲ ਟਾਵਰ 'ਤੇ ਟਰਾਂਸਫਰ ਕਰ ਦਿੱਤਾ ਜਾਵੇਗਾ। ਪੂਜਾ ਅਤੇ ਆਰਤੀ ਵੀ ਹੋਵੇਗੀ। ਭਗਵਾਨ ਰਾਮ ਦੇ ਵੱਡੇ-ਵੱਡੇ ਪੋਸਟਰਾਂ ਅਤੇ ਬੈਨਰਾਂ ਦਾ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ 'ਭਗਵਾਨ ਰਾਮ ਦੇ ਵਿਸ਼ਾਲ ਪੋਸਟਰ ਅਤੇ ਬੈਨਰ ਆਈਫਲ ਟਾਵਰ ਦੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸੁੰਦਰ ਬਣਾਉਣਗੇ। ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ, ਜਿੱਥੇ ਭਗਵਾਨ ਰਾਮ ਦੇ ਗੀਤ ਪੇਸ਼ ਕੀਤੇ ਜਾਣਗੇ। ਸੰਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਜੋ ਉਥੇ ਭਾਸ਼ਣ ਦੇਣਗੇ। ਸ਼ਰਧਾਲੂਆਂ ਨੂੰ ਪ੍ਰਸਾਦ ਵੀ ਵੰਡਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।