ਸਿਰਫ਼ ਮਸਜਿਦਾਂ ਦੇ ਅੰਦਰ ਹੀ ਅਦਾ ਕੀਤੀ ਜਾਵੇਗੀ ਈਦ ਦੀ ਨਮਾਜ਼ ! ਜਾਣੋ ਵਜ੍ਹਾ
Wednesday, Mar 18, 2026 - 01:37 PM (IST)
ਇੰਟਰਨੈਸ਼ਨਲ ਡੈਸਕ : ਸੰਯੁਕਤ ਅਰਬ ਅਮੀਰਾਤ (UAE) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਸ ਸਾਲ ਈਦ-ਉਲ-ਫਿਤਿਰ ਦੀ ਨਮਾਜ਼ ਸੁਰੱਖਿਆ ਕਾਰਨਾਂ ਕਰ ਕੇ ਸਿਰਫ਼ ਮਸਜਿਦਾਂ ਦੇ ਅੰਦਰ ਹੀ ਅਦਾ ਕੀਤੀ ਜਾਵੇਗੀ। ਜਨਰਲ ਅਥਾਰਟੀ ਫਾਰ ਇਸਲਾਮਿਕ ਅਫੇਅਰਜ਼, ਐਂਡੋਮੈਂਟਸ ਐਂਡ ਜ਼ਕਾਤ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੁਬਈ ਅਤੇ ਸ਼ਾਰਜਾਹ ਸਮੇਤ ਪੂਰੇ ਯੂ.ਏ.ਈ. ਵਿੱਚ ਖੁੱਲ੍ਹੇ ਈਦਗਾਹਾਂ ਜਾਂ ਬਾਹਰੀ ਮੈਦਾਨਾਂ ਵਿੱਚ ਨਮਾਜ਼ ਨਹੀਂ ਹੋਵੇਗੀ।
ਸੂਤਰਾਂ ਅਨੁਸਾਰ ਇਹ ਫੈਸਲਾ ਖੇਤਰ ਵਿੱਚ ਚੱਲ ਰਹੀ ਜੰਗ ਅਤੇ ਈਰਾਨ ਦੇ ਸੰਭਾਵੀ ਡਰੋਨ ਹਮਲਿਆਂ ਦੇ ਖ਼ਤਰੇ ਨੂੰ ਦੇਖਦਿਆਂ ਲਿਆ ਗਿਆ ਹੈ। ਸੁਰੱਖਿਆ ਅਥਾਰਟੀਆਂ ਨੇ ਲੋਕਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ।ਨਮਾਜ਼ੀਆਂ ਲਈ ਵਿਸ਼ੇਸ਼ ਹਦਾਇਤਾਂ ਅਥਾਰਟੀ ਨੇ ਨਮਾਜ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਮਸਜਿਦਾਂ ਵਿੱਚ ਸਮੇਂ ਸਿਰ ਪਹੁੰਚਣ । ਜਨਤਕ ਸੜਕਾਂ ਜਾਂ ਖੁੱਲ੍ਹੇ ਸਥਾਨਾਂ 'ਤੇ ਨਮਾਜ਼ ਪੜ੍ਹਨ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
الهيئة العامة للشؤون الإسلامية والأوقاف والزكاة تعلن عن إقامة صلاة عيد الفطر المبارك داخل المساجد على مستوى الدولة pic.twitter.com/8eyBRsGH9J
— UAEGOV (@UAEmediaoffice) March 17, 2026
ਕਦੋਂ ਮਨਾਈ ਜਾਵੇਗੀ ਈਦ?
ਯੂਏਈ ਦੀ ਚੰਨ ਦੇਖਣ ਵਾਲੀ ਕਮੇਟੀ ਰਮਜ਼ਾਨ ਦੇ 29ਵੇਂ ਦਿਨ, ਬੁੱਧਵਾਰ ਨੂੰ ਚੰਨ ਦੇਖੇਗੀ। 18 ਮਾਰਚ ਨੂੰ ਅਸਮਾਨ ਵਿੱਚ ਸ਼ਵਾਲ ਦਾ ਚੰਨ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਚੰਨ ਨਜ਼ਰ ਆ ਜਾਂਦਾ ਹੈ, ਤਾਂ ਈਦ ਅਲ-ਫਿਤਰ ਵੀਰਵਾਰ, 19 ਮਾਰਚ ਨੂੰ ਮਨਾਈ ਜਾਵੇਗੀ। ਜੇਕਰ ਚੰਨ ਨਜ਼ਰ ਨਹੀਂ ਆਉਂਦਾ, ਤਾਂ ਰਮਜ਼ਾਨ ਦੇ ਪੂਰੇ 30 ਰੋਜ਼ੇ ਰੱਖੇ ਜਾਣਗੇ ਅਤੇ ਈਦ ਸ਼ੁੱਕਰਵਾਰ, 20 ਮਾਰਚ ਨੂੰ ਮਨਾਈ ਜਾਵੇਗੀ।
