ਜਗਮੀਤ ਸਿੰਘ ਨੇ ਦਿੱਤੀਆਂ ਈਦ ਦੀਆਂ ਮੁਬਾਰਕਾਂ, ਸਾਂਝੀਆਂ ਕੀਤੀਆਂ ਇਫਤਾਰ ਦੀਆਂ ਤਸਵੀਰਾਂ

Monday, Jun 26, 2017 - 04:13 PM (IST)

ਜਗਮੀਤ ਸਿੰਘ ਨੇ ਦਿੱਤੀਆਂ ਈਦ ਦੀਆਂ ਮੁਬਾਰਕਾਂ, ਸਾਂਝੀਆਂ ਕੀਤੀਆਂ ਇਫਤਾਰ ਦੀਆਂ ਤਸਵੀਰਾਂ

ਓਨਟਾਰੀਓ— ਓਨਟਾਰੀਓ ਤੋਂ ਵਿਧਾਇਕ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਲੀਡਰ ਦੀ ਦੌੜ ਵਿਚ ਸ਼ਾਮਲ ਜਗਮੀਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰਾ ਮਹੀਨਾ 'ਇਫਤਾਰ' ਦੀਆਂ ਦਾਵਤਾਂ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਸ਼ਿਰਕਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਉਹ ਵੈਨਕੂਵਰ, ਲੰਡਨ, ਵਿੰਡਸਰ, ਹੈਲੀਫੈਕਸ, ਟੋਰਾਂਟੋ ਅਤੇ ਬਰੈਂਪਟਨ ਵਿਖੇ ਇਫਤਾਰ ਦੀਆਂ ਦਾਵਤਾਂ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਇਨ੍ਹਾਂ ਮੌਕਿਆਂ ਦੀਆਂ ਤਸਵੀਰਾਂ ਵੀ ਆਪਣੇ ਫੇਸਬੁੱਕ ਪੇਜ 'ਤੇ ਸਾਂਝੀਆਂ ਕੀਤੀਆਂ ਅਤੇ ਸਾਰਿਆਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।


author

Kulvinder Mahi

News Editor

Related News