ਈਦ ਮੌਕੇ ਤਾਲਿਬਾਨ ਨੇ ਅਫਗਾਨ ਸੁਰੱਖਿਆ ਫੌਜ ਨਾਲ ਜੰਗਬੰਦੀ ''ਤੇ ਸਹਿਮਤੀ ਪ੍ਰਗਟਾਈ

Saturday, Jun 09, 2018 - 01:39 PM (IST)

ਈਦ ਮੌਕੇ ਤਾਲਿਬਾਨ ਨੇ ਅਫਗਾਨ ਸੁਰੱਖਿਆ ਫੌਜ ਨਾਲ ਜੰਗਬੰਦੀ ''ਤੇ ਸਹਿਮਤੀ ਪ੍ਰਗਟਾਈ

ਕਾਬੁਲ— ਤਾਲਿਬਾਨ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਉਹ ਅਫਗਾਨ ਸੁਰੱਖਿਆ ਫੌਜ ਨਾਲ ਈਦ ਦੇ ਮੌਕੇ 'ਤੇ ਤਿੰਨ ਦਿਨ ਦੀ ਜੰਗਬੰਦੀ ਰੱਖੇਗਾ ਪਰ ਵਿਦੇਸ਼ੀ ਫੌਜ ਦੇ ਖਿਲਾਫ ਉਸ ਦੀ ਮੁਹਿੰਮ ਜਾਰੀ ਰਹੇਗੀ। ਅਫਗਾਨ ਸਰਕਾਰ ਵੱਲੋਂ ਰਮਜ਼ਾਨ ਦੇ ਮੌਕੇ 'ਤੇ ਇਕ ਹਫਤੇ ਲੰਬੇ ਜੰਗਬੰਦੀ ਦੀ ਘੋਸ਼ਣਾ ਦੇ ਦੋ ਦਿਨਾਂ ਬਾਅਦ ਅੱਤਵਾਦੀ ਸੰਗਠਨ ਤਾਲਿਬਾਨ ਨੇ ਮੀਡੀਆ 'ਚ ਇਹ ਬਿਆਨ ਜਾਰੀ ਕੀਤਾ ਹੈ ਕਿ ਉਹ ਤਿੰਨ ਦਿਨਾਂ ਤਕ ਜੰਗਬੰਦੀ ਰੱਖਣ 'ਤੇ ਸਹਿਮਤ ਹਨ ਪਰ ਜੇਕਰ ਇਸ ਦੌਰਾਨ ਉਨ੍ਹਾਂ 'ਤੇ ਹਮਲੇ ਹੁੰਦੇ ਹਨ ਤਾਂ ਉਹ ਆਪਣਾ ਬਚਾਅ ਮਜ਼ਬੂਤੀ ਨਾਲ ਕਰਨਗੇ। 
ਤਾਲਿਬਾਨ ਨੇ ਇਕ ਵਟਸਐਪ ਸੰਦੇਸ਼ 'ਚ ਕਿਹਾ,''ਸਾਰੇ ਮਜਾਹੀਦੀਨ ਨੂੰ ਈਦ ਉਲ ਫਿਤਰ ਦੇ ਪਹਿਲੇ ਤਿੰਨ ਦਿਨ ਤਕ ਅਫਗਾਨ ਫੌਜ 'ਤੇ ਹਮਲਾ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਸੰਦੇਸ਼ 'ਚ ਤਾਬਾਨ ਨੇ ਅੱਗੇ ਕਿਹਾ ਹੈ ਪਰ ਜੇਕਰ ਮੁਜਾਹੀਦੀਨਾਂ 'ਤੇ ਹਮਲੇ ਹੁੰਦੇ ਹਨ ਤਾਂ ਅਸੀਂ ਮਜ਼ਬੂਤੀ ਨਾਲ ਖੁਦ ਦਾ ਬਚਾਅ ਕਰਨਗੇ ਪਰ ਵਿਦੇਸ਼ੀ ਫੌਜ ਦੇ ਖਿਲਾਫ ਸਾਡੀ ਮੁਹਿੰਮ ਜਾਰੀ ਰਹੇਗਾ, ਇਹ ਸੰਘਰਸ਼ ਵਿਰਾਮ ਉਨ੍ਹਾਂ 'ਤੇ ਲਾਗੂ ਨਹੀਂ ਹੁੰਦਾ ਹੈ।'' ਅਫਗਾਨਿਸਤਾਨ 'ਚ 2001 'ਚ ਸ਼ੁਰੂ ਹੋਈ ਅਮਰੀਕੀ ਕਾਰਵਾਈ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦ ਤਾਲਿਬਾਨ ਈਦ ਦੌਰਾਨ ਜੰਗਬੰਦੀ ਨੂੰ ਰਾਜੀ ਹੋਇਆ ਹੈ।


Related News