ਈਦ ਮੌਕੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ 3 ਦਿਨ ਦੀ ਜੰਗਬੰਦੀ ਦੀ ਘੋਸ਼ਣਾ ਕੀਤੀ

Friday, Jun 15, 2018 - 01:37 PM (IST)

ਈਦ ਮੌਕੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੇ 3 ਦਿਨ ਦੀ ਜੰਗਬੰਦੀ ਦੀ ਘੋਸ਼ਣਾ ਕੀਤੀ

ਕਾਬੁਲ— ਅਫਗਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਨੇ ਈਦ ਅਲ ਫਿਤਰ ਦੇ ਮੌਕੇ 'ਤੇ ਰਾਸ਼ਟਰ ਨੂੰ ਸੰਬੋਧਿਤ ਕੀਤਾ ਅਤੇ ਇਸ ਵਿਚ ਤਾਲਿਬਾਨ ਨਾਲ ਜੰਗਬੰਦੀ ਦੀ ਘੋਸ਼ਣਾ ਕੀਤੀ। ਈਦ ਅਲ ਫਿਤਰ ਨਾਲ ਰਮਜਾਨ ਦਾ ਪਵਿੱਤਰ ਮਹੀਨਾ ਖਤਮ ਹੋ ਜਾਂਦਾ ਹੈ। ਅਫਗਾਨਿਸਤਾਨ ਵਿਚ ਜੰਗਬੰਦੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ ਅਤੇ 3 ਦਿਨ ਤੱਕ ਜਾਰੀ ਰਹੇਗੀ।
ਗਨੀ ਲੰਬੀ ਜੰਗਬੰਦੀ ਦੀ ਅਪੀਲ ਕਰਨ ਅਤੇ ਤਾਲਿਬਾਨ ਨੂੰ ਯੁੱਧ ਖੇਤਰ ਵਿਚ ਪਰਤਣ ਦੀ ਬਜਾਏ ਗੱਲਬਾਤ ਦੀ ਮੇਜ ਤੱਕ ਆਉਣ ਦੀ ਅਪੀਲ ਕਰਨ ਲਈ ਇਸ ਮੌਕੇ ਦਾ ਇਸਤੇਮਾਲ ਕਰ ਰਹੇ ਹਨ। ਤਾਲਿਬਾਨ ਨੇ ਜੰਗਬੰਦੀ 'ਤੇ ਸਹਿਮਤੀ ਜਤਾਈ ਹੈ ਪਰ ਉਸ ਦੇ ਨੇਤਾ ਹੈਬੇਤੁੱਲਾ ਅਖੁਨਜਾਦਾ ਨੇ ਆਪਣੀ ਮੰਗ ਦੋਹਰਾਈ ਹੈ, ਜਿਸ ਮੁਤਾਬਕ ਉਹ ਅਫਗਾਨ ਸਰਕਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅਮਰੀਕਾ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ।


Related News