ਮਿਸਰ ਪੁਲਸ ਨੇ ਮੁਕਾਬਲੇ ''ਚ 6 ਅੱਤਵਾਦੀ ਕੀਤੇ ਢੇਰ : ਮੰਤਰਾਲਾ

01/12/2019 8:59:39 PM

ਕਾਇਰੋ— ਮਿਸਰ ਦੀ ਪੁਲਸ ਨੇ ਸ਼ਨੀਵਾਰ ਸਵੇਰੇ ਮੁਕਾਬਲਿਆਂ 'ਚ 6 ਸ਼ੱਕੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਵਲੋਂ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਕਾਇਰੋ ਤੋਂ 460 ਕਿਲੋਮੀਟਰ ਦੱਖਣ 'ਚ ਸ਼ੌਹਗ ਸੂਬੇ 'ਚ ਪੁਲਸ ਨੇ ਅੱਤਵਾਦੀਆਂ ਦੇ ਇਕ ਟਿਕਾਣੇ 'ਤੇ ਛਾਪਾ ਮਾਰਿਆ, ਇਸ ਦੌਰਾਨ ਪੁਲਸ ਨੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਤੇ ਭਾਰੀ ਮਾਤਰਾ 'ਚ ਅਸਲਾ ਬਰਾਮਦ ਕੀਤਾ।


Baljit Singh

Content Editor

Related News