ਮਿਸਰ ''ਚ ਕਾਰ ਬੰਬ ਧਮਾਕਾ, 10 ਦੀ ਮੌਤ, 20 ਜ਼ਖਮੀ

Friday, Jul 07, 2017 - 04:09 PM (IST)

ਮਿਸਰ ''ਚ ਕਾਰ ਬੰਬ ਧਮਾਕਾ, 10 ਦੀ ਮੌਤ, 20 ਜ਼ਖਮੀ

ਕਾਹੀਰਾ— ਮਿਸਰ ਦੇ ਉੱਤਰੀ ਸਿਨਾਈ ਸੂਬੇ ਵਿਚ ਅੱਜ ਫੌਜ ਦੇ ਚੈੱਕਪੋਸਟ ਉੱਤੇ ਹੋਏ ਆਤਮਘਾਤੀ ਹਮਲੇ 'ਚ ਇਕ ਕਰਨਲ ਸਮੇਤ 10 ਫੌਜੀਆਂ ਦੀ ਮੌਤ ਹੋ ਗਈ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਰਫਾਹ ਅਤੇ ਸ਼ੇਖ ਜੁਵੈਦ ਵਿਚਾਲੇ ਇਕ ਚੈੱਕਪੋਸਟ ਤੋਂ ਲੰਘਣ ਸਮੇਂ ਦੋ ਵਾਹਨਾਂ ਵਿਚ ਵਿਸਫੋਟ ਹੋਇਆ, ਜਿਸ 'ਚ ਫੌਜ ਦੇ ਅਧਿਕਾਰੀ ਸਮੇਤ 10 ਫੌਜੀਆਂ ਦੀ ਮੌਤ ਹੋ ਗਈ। ਫਿਲਹਾਲ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਉੱਤਰੀ ਸਿਨਾਈ ਅੱਤਵਾਦੀ ਸੰਗਠਨ ਦਾ ਇਸਲਾਮਿਲ ਸਟੇਟ ਦਾ ਗੜ ਹੈ ਅਤੇ 2013 ਤੋਂ ਹੁਣ ਤੱਕ ਇਸ ਖੇਤਰ ਵਿਚ ਫੌਜ ਅਤੇ ਪੁਲਸ ਦੇ ਸੈਂਕੜੇ ਜਵਾਨ ਮਾਰੇ ਗਏ ਹਨ। 
 


Related News