ਇਕਵਾਡੋਰ : ਤੇਲ ਕੀਮਤਾਂ ਦਾ ਵਿਰੋਧ ਕਰਨ ਵਾਲੇ 700 ਲੋਕ ਹਿਰਾਸਤ 'ਚ

10/10/2019 1:36:34 PM

ਆਇਰਸ— ਇਕਵਾਡੋਰ 'ਚ ਤੇਲ ਸਬਸਿਡੀ ਖਤਮ ਕਰਨ ਦੇ ਸਰਕਾਰ ਦੇ ਫੈਸਲੇ ਖਿਲਾਫ ਹਿੰਸਕ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲਏ ਜਾਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 700 ਹੋ ਗਈ ਹੈ। ਪ੍ਰਦਰਸ਼ਨਕਾਰੀ ਤੇਲ ਦੀਆਂ ਕੀਮਤਾਂ ਵਧਣ ਦੀ ਚਿੰਤਾ ਕਾਰਨ ਪ੍ਰਦਰਸ਼ਨ ਕਰ ਰਹੇ ਹਨ। ਰਾਸ਼ਟਰਪਤੀ ਦੇ ਸਹਿਯੋਗੀ ਜੁਆਲ ਸੈਬੇਸਟੀਅਨ ਰੋਲਡਨ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ ਤਕਰੀਬਨ 700 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

 

PunjabKesari

ਰੋਲਡਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ 570 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਕੌਮਾਂਤਰੀ ਮੁਦਰਾ ਫੰਡ ਨਾਲ ਇਕਵਾਡੋਰ ਦੇ ਸਹਾਇਤਾ ਸਮਝੌਤੇ ਤਹਿਤ ਤੇਲ ਸਬਸਿਡੀ ਖਤਮ ਕੀਤੀ ਗਈ ਸੀ । ਇਸ ਸਬੰਧੀ ਰਾਸ਼ਟਰਪਤੀ ਲੈਨਿਨ ਮੋਰੋਨੇ ਦੇ ਫੈਸਲੇ ਮਗਰੋਂ ਅਕਤੂਬਰ ਦੀ ਸ਼ੁਰੂਆਤ ਤੋਂ ਹੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਸ਼ੁਰੂਆਤ 'ਚ ਵਿਰੋਧ ਪ੍ਰਦਰਸ਼ਨ ਆਵਾਜਾਈ ਕੰਪਨੀਆਂ ਨੇ ਸ਼ੁਰੂ ਕੀਤਾ ਸੀ ਪਰ ਬਾਅਦ 'ਚ ਹੋਰ ਉਦਯੋਗਾਂ ਦੇ ਸੰਗਠਨ ਵੀ ਇਸ 'ਚ ਸ਼ਾਮਲ ਹੋ ਗਏ। ਮੋਰੇਨੋ ਨੇ ਵਿਰੋਧ ਪ੍ਰਦਰਸ਼ਨਾਂ ਕਾਰਨ ਦੇਸ਼ 'ਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ ਅਤੇ ਸਰਕਾਰ ਦੇ ਦਫਤਰਾਂ ਨੂੰ ਰਾਜਧਾਨੀ ਕਵਿਟੋ ਤੋਂ ਗੁਆਯਾਕਿਲ ਸ਼ਹਿਰ 'ਚ ਟਰਾਂਸਫਰ ਕਰ ਦਿੱਤਾ ਗਿਆ ਹੈ।


Related News