ਇਕਵਾਡੋਰ ''ਚ ਹੋਇਆ ਜ਼ਬਰਦਸਤ ਧਮਾਕਾ, 5 ਲੋਕਾਂ ਦੀ ਮੌਤ, 2 ਦਰਜਨ ਤੋਂ ਵਧੇਰੇ ਜ਼ਖ਼ਮੀ

08/15/2022 11:55:59 AM

ਕੁਇਟੋ (ਏਜੰਸੀ)- ਇਕਵਾਡੋਰ ਦੇ ਬੰਦਰਗਾਹ ਸ਼ਹਿਰ ਗੁਆਯਾਕਿਲ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋ ਗਏ। ਇਕਵਾਡੋਰ ਦੇ ਸਰਕਾਰੀ ਅਧਿਕਾਰੀਆਂ ਨੇ ਗੁਆਯਾਕਿਲ ਵਿਚ ਇਕ ਘਾਤਕ ਧਮਾਕੇ ਨੂੰ "ਸੰਗਠਿਤ ਅਪਰਾਧ" ਵਜੋਂ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ 26 ਜ਼ਖ਼ਮੀ ਹੋਏ ਹਨ।

ਇਕਵਾਡੋਰ ਦੇ ਗ੍ਰਹਿ ਮੰਤਰੀ ਪੈਟਰਿਕ ਕੈਰੀਲੋ ਨੇ ਐਤਵਾਰ ਨੂੰ ਹੋਏ ਧਮਾਕੇ ਨੂੰ ਸਰਕਾਰ ਵਿਰੁੱਧ ਅਪਰਾਧਿਕ ਸਮੂਹਾਂ ਵੱਲ਼ੋਂ "ਜੰਗ ਦਾ ਐਲਾਨ" ਕਰਾਰ ਦਿੱਤਾ ਹੈ। ਬੀਬੀਸੀ ਦੀ ਇੱਕ ਰਿਪੋਰਟ ਦੇ ਅਨੁਸਾਰ, ਐਂਡੀਅਨ ਦੇਸ਼ ਨੂੰ ਗੁਆਂਢੀ ਪੇਰੂ ਅਤੇ ਕੋਲੰਬੀਆ ਵੱਲੋਂ ਕੋਕੀਨ ਦੀ ਤਸਕਰੀ ਲਈ ਇੱਕ ਰੂਟ ਵਜੋਂ ਵਰਤਿਆ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਕਤਲ ਅਤੇ ਗੈਂਗ ਨਾਲ ਸਬੰਧਤ ਅਪਰਾਧਾਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਗੁਆਯਾਕਿਲ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਇਕਵਾਡੋਰ ਵਿਚ ਅਕਤੂਬਰ ਤੋਂ ਬਾਅਦ ਸਮੂਹਕ ਹਿੰਸਾ ਕਾਰਨ ਇਹ ਚੌਥੀ ਐਮਰਜੈਂਸੀ ਹੈ। ਨੈਸ਼ਨਲ ਰਿਸਕ ਐਂਡ ਐਮਰਜੈਂਸੀ ਮੈਨੇਜਮੈਂਟ ਸਰਵਿਸ ਅਨੁਸਾਰ ਐਤਵਾਰ ਤੜਕੇ ਹੋਏ ਧਮਾਕੇ ਵਿਚ 8 ਘਰ ਅਤੇ 2 ਕਾਰਾਂ ਤਬਾਹ ਹੋ ਗਈਆਂ। ਬੀਬੀਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿੱਚ ਟੁੱਟੇ ਘਰ ਅਤੇ ਕਾਰ ਦੀਆਂ ਖਿੜਕੀਆਂ ਵਿੱਚ ਖੂਨ ਦਿਖਾਈ ਦੇ ਰਿਹਾ ਹੈ।


cherry

Content Editor

Related News