ਅਖਰੋਟ ਖਾਣ ਨਾਲ ਬਜ਼ੁਰਗ ਅਵਸਥਾ ’ਚ ਤੰਦਰੁਸਤ ਰਹਿੰਦੀਆਂ ਹਨ ਔਰਤਾਂ

Wednesday, Mar 04, 2020 - 09:34 PM (IST)

ਲੰਡਨ (ਏਜੰਸੀਆਂ)–ਹਫਤੇ ਭਰ ’ਚ ਦੋ ਅਖਰੋਟ ਖਾਣ ਨਾਲ ਬਜ਼ੁਰਗ ਅਵਸਥਾ ’ਚ ਔਰਤਾਂ ਤੰਦਰੁਸਤ ਰਹਿੰਦੀਆਂ ਹਨ। ਹਾਲ ਦੀ ਖੋਜ ’ਚ ਇਹ ਦਾਅਵਾ ਕੀਤਾ ਹੈ ਕਿ ਵੱਧਦੀ ਉਮਰ ’ਚ ਬਿਹਤਰ ਮਾਨਸਿਕ ਅਤੇ ਸਰੀਰਕ ਰੂਪ ਨਾਲ ਤੰਦਰੁਸਤ ਰਹਿਣ ਨਾਲ ਔਰਤਾਂ ਦੀ ਉਮਰ ’ਚ ਵਾਧਾ ਹੁੰਦਾ ਹੈ। ਤੰਦਰੁਸਤ ਰੂਪ ਨਾਲ ਉਮਰ ਵਧਣ ਲਈ ਜ਼ਰੂਰੀ ਹੈ ਕਿ ਇਨਸਾਨ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਨਾ ਹੋਵੇ।

PunjabKesari

ਫ੍ਰਾਂਸ ਦੇ ਬਾਰਡਿਊਕਸ ਪਾਪੂਲੇਸ਼ਨਸ ਹੈਲਥ ਰਿਸਰਚ ਸੈਂਟਰ ਦੇ ਖੋਜਕਾਰਾਂ ਨੇ ਦੇਖਿਆ ਕਿ 50-60 ਸਾਲ ਦੀ ਉਮਰ ਦਰਮਿਆਨ ਦੀਆਂ ਔਰਤਾਂ ਜਿਨ੍ਹਾਂ ਨੇ ਹਫਤੇ ਭਰ ’ਚ 2 ਅਖਰੋਟ ਦਾ ਸੇਵਨ ਕੀਤਾ, ਉਨ੍ਹਾਂ ’ਚ ਉਮਰ ਵਧਣ ਦੌਰਾਨ ਤੰਦਰੁਸਤ ਰਹਿਣ ਦੀ ਸੰਭਾਵਨਾ ਹੋਰ ਲੋਕਾਂ ਦੀ ਤੁਲਨਾ ’ਚ ਜ਼ਿਆਦਾ ਹੁੰਦੀ ਹੈ। ਜਨਰਲ ਆਫ ਏਜਿੰਗ ਰਿਸਰਚ ’ਚ ਪ੍ਰਕਾਸ਼ਿਤ ਖੋਜ ਮੁਤਾਬਕ ਬਜ਼ੁਰਗਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਕਾਰਕਾਂ ਨੂੰ ਧਿਆਨ ’ਚ ਰੱਖਦੇ ਹੋਏ ਦੇਖਿਆ ਕਿ ਅਖਰੋਟ ਅਜਿਹਾ ਮੇਵਾ ਹੈ ਜੋ ਉਮਰ ਵਧਣ ਦੌਰਾਨ ਤੰਦਰੁਸਤ ਰਹਿਣ ’ਚ ਮਦਦ ਕਰਦਾ ਹੈ।

PunjabKesari


Karan Kumar

Content Editor

Related News