ਜੰਕ ਫੂਡ ਖਾਣ ਵਾਲੇ ਮਰਦਾਂ ''ਚ ਘੱਟ ਹੋ ਜਾਂਦੀ ਹੈ ਸ਼ਕਰਾਣੂਆਂ ਦੀ ਗਿਣਤੀ

02/22/2020 5:19:06 PM

ਵਾਸ਼ਿੰਗਟਨ (ਏਜੰਸੀਆਂ)– ਇਕ ਨਵੇਂ ਅਧਿਐਨ ਦਾ ਕਹਿਣਾ ਹੈ ਕਿ ਜ਼ਿਆਦਾ ਜੰਕ ਫੂਡ ਖਾਣ ਨਾਲ ਮਰਦਾਂ ਵਿਚ ਸ਼ਕਰਾਣੂਆਂ ਦੀ ਗਿਣਤੀ ਵਿਚ ਕਮੀ ਆ ਜਾਂਦੀ ਹੈ। ਇੰਨਾਂ ਹੀ ਨਹੀਂ ਇਸ ਅਧਿਐਨ ਦਾ ਕਹਿਣਾ ਹੈ ਕਿ ਹੈਲਦੀ ਫੂਡ ਖਾਣ ਵਾਲਿਆਂ ਦੇ ਮੁਕਾਬਲੇ ਜੰਕ ਫੂਡ ਖਾਣ ਵਾਲੇ ਮਰਦ 25 ਫੀਸਦੀ ਘੱਟ ਤੈਰਾਕ ਹੁੰਦੇ ਹਨ। ਅਮਰੀਕਾ ਦੇ ਖੋਜਕਾਰਾਂ ਨੇ ਦੱਸਿਆ ਕਿ ਜਿਹਨਾਂ ਮਰਦਾਂ ਦੀ ਡਾਈਟ ਵਿਚ ਜੰਕ ਫੂਡ ਜ਼ਿਆਦਾ ਹੁੰਦਾ ਹੈ, ਉਹਨਾਂ ਦੇ ਸ਼ਕਰਾਣੂਆਂ ਦੀ ਗਿਣਤੀ ਵਿਚ ਗਿਰਾਵਟ ਆ ਜਾਂਦੀ ਹੈ।

ਖੋਜਕਾਰਾਂ ਨੇ ਜੰਕ ਫੂਡ ਅਤੇ ਸ਼ਕਰਾਣੂਆਂ ਦੀ ਗਿਣਤੀ ਦਰਮਿਆਨ ਸਬੰਧ ਕੱਢਣ ਲਈ 19 ਸਾਲ ਦੇ ਤਿੰਨ ਹਜ਼ਾਰ ਡੈਨਿਸ਼ ਮਰਦਾਂ ਦਾ ਵਿਸ਼ਲੇਸ਼ਣ ਕੀਤਾ। ਇਹ ਅਧਿਐਨ ਆਧੁਨਿਕ ਜੀਵਨਸ਼ੈਲੀ ਵੱਲ ਵੀ ਇਸ਼ਾਰਾ ਕਰਦਾ ਹੈ, ਜਿਸ ਵਿਚ ਨੌਜਵਾਨ ਕਾਫੀ ਜ਼ਿਆਦਾ ਜੰਕ ਫੂਡ ’ਤੇ ਨਿਰਭਰ ਰਹਿ ਰਹੇ ਹਨ। ਜੰਕ ਫੂਡ ਸ਼ਕਰਾਣੂਆਂ ਵਿਚ ਗਿਰਾਵਟ ਦੇ ਨਾਲ ਹੀ ਨੌਜਵਾਨਾਂ ਨੂੰ ਮੋਟਾਪੇ ਤੋਂ ਲੈ ਕੇ ਕਈ ਦੂਜੀਆਂ ਖਤਰਨਾਕ ਬੀਮਾਰੀਆਂ ਵੀ ਦੇ ਰਿਹਾ ਹੈ। ਅਧਿਐਨ ਕਹਿੰਦਾ ਹੈ ਕਿ ਪਿੱਜ਼ਾ, ਬਰਗਰ ਅਤੇ ਜ਼ਿਆਦਾ ਸ਼ੂਗਰ ਵਾਲੀ ਡਾਈਟ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਵਿਚ ਸ਼ਕਰਾਣੂਆਂ ਦੀ ਗਿਣਤੀ ਵਿਚ 25 ਫੀਸਦੀ ਤੱਕ ਗਿਰਾਵਟ ਆ ਜਾਂਦੀ ਹੈ। ਜਦੋਂ ਕਿ ਫਲ ਸਬਜ਼ੀ ਅਤੇ ਮੱਛੀ ਨੂੰ ਡਾਈਟ ਵਿਚ ਸ਼ਾਮਲ ਕਰਨ ਵਾਲੇ ਨੌਜਵਾਨ ਤੰਦਰੁਸਤ ਰਹਿੰਦੇ ਹਨ ਅਤੇ ਉਹਨਾਂ ਦੇ ਸ਼ਕਰਾਣੂਆਂ ਦੀ ਗਿਣਤੀ ਵੀ ਠੀਕ ਰਹਿੰਦੀ ਹੈ। ਅਧਿਐਨ ਵਿਚ ਦੇਖਿਆ ਗਿਆ ਹੈ ਕਿ ਜੰਕ ਫੂਡ ਖਾਣ ਵਾਲੇ ਮਰਦਾਂ ਦੇ ਸ਼ਕਰਾਣੂਆਂ ਦੀ ਗਿਣਤੀ 12.2 ਕਰੋੜ ਅਤੇ ਉਥੇ ਹੀ ਹੈਲਦੀ ਫੂਡ ਖਾਣ ਵਾਲੇ ਨੌਜਵਾਨਾਂ ਦੇ ਸ਼ਕਰਾਣੂਆਂ ਦੀ ਗਿਣਤੀ 16.7 ਕਰੋੜ ਸੀ। ਇਹ ਅਧਿਐਨ ਜਾਮਾ ਜਨਰਲ ਵਿਚ ਪ੍ਰਕਾਸ਼ਿਤ ਹੋਇਆ ਹੈ। 

ਪੱਛਮੀ ਦੇਸ਼ਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਜੀਵਨਸ਼ੈਲੀ ਦੀ ਅਨਿਯਮਿਤਤਾ ਕਾਰਨ ਨੌਜਵਾਨਾਂ ਦੇ ਸ਼ਕਰਾਣੂਆਂ ਦੀ ਗਿਣਤੀ ਵਿਚ ਗਿਰਾਵਟ ਆ ਰਹੀ ਹੈ। ਇਸ ਨੂੰ ਲੈ ਕੇ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੀ ਖੋਜਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਜੋ ਨਵਾਂ ਅਧਿਐਨ ਸਾਹਮਣੇ ਆਇਆ ਹੈ, ਇਸ ਵਿਚ ਸ਼ਕਰਾਣੂਆਂ ਦੀ ਗਿਣਤੀ ਵਿਚ ਗਿਰਾਵਟ ਲਈ ਸਪੱਸ਼ਟ ਤੌਰ ’ਤੇ ਜੰਕ ਫੂਡ ਨੂੰ ਜਿੰਮੇਵਾਰ ਠਹਿਰਾਇਆ ਗਿਆ ਹੈ। ਇਹ ਅਧਿਐਨ ਹਾਰਵਰਡ ਸਕੂਲ ਆਫ ਪਬਲਿਕ ਹੈਲਥ ਨੇ ਕੀਤਾ ਹੈ।


Baljit Singh

Content Editor

Related News