ਪੂਰਬੀ ਅਫਗਾਨਿਸਤਾਨ ''ਚ ਹੋਏ ਹਵਾਈ ਹਮਲੇ, 10 ਨਾਗਰਿਕਾਂ ਦੀ ਮੌਤ
Sunday, Dec 02, 2018 - 07:31 PM (IST)

ਕਾਬੁਲ (ਏ.ਪੀ.)- ਪਾਕਿਸਤਾਨ ਸਰਹੱਦ ਨਾਲ ਲੱਗਦੇ ਅਫਗਾਨਿਸਤਾਨ ਦੇ ਪੂਰਬੀ ਸੂਬੇ ਪਕਤੀਆ ਵਿਚ ਹੋਏ ਇਕ ਹਵਾਈ ਹਮਲੇ ਵਿਚ ਘੱਟੋ-ਘੱਟ 10 ਨਾਗਰਿਕਾਂ ਦੀ ਮੌਤ ਹੋ ਗਈ। ਅਫਗਾਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬਾ ਕੌਂਸਲ ਦੇ ਇਕ ਸਾਬਕਾ ਮੈਂਬਰ ਸ਼ਾਉਸਤਾ ਜਾਨ ਅਹਦੀ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਏ ਹਮਲੇ ਵਿਚ ਜਾਨ ਗਵਾਉਣ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਸਥਾਨਕ ਲੋਕਾਂ ਨੇ ਲਾਸ਼ਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤੇ।
ਸੂਬਾ ਸਰਕਾਰ ਦੇ ਬੁਲਾਰੇ ਅਬਦੁੱਲਾ ਹਸਰਤ ਨੇ ਕਿਹਾ ਕਿ ਹਵਾਈ ਹਮਲੇ ਵਿਚ ਚਾਰ ਬਾਗੀਆਂ ਦੀ ਮੌਤ ਹੋ ਗਈ ਅਤੇ ਨਾਗਰਿਕਾਂ ਦੀ ਮੌਤ ਦੇ ਮਾਮਲੇ ਵਿਚ ਜਾਂਚ ਸ਼ੁਰੂ ਕੀਤੀ ਗਈ ਹੈ। ਸੂਬਾ ਸਰਕਾਰ ਦੇ ਬੁਲਾਰੇ ਉਮਰ ਜਵਾਕ ਮੁਤਾਬਕ ਇਕ ਵੱਖਰੀ ਘਟਨਾ ਵਿਚ ਦੱਖਣੀ ਹੇਲਮੰਡ ਸੂਬੇ ਵਿਚ ਹੋਏ ਹਵਾਈ ਹਮਲੇ ਵਿਚ ਤਾਲੀਬਾਨ ਦੇ ਸ਼ੈਡੋ ਗਵਰਨਰ ਅਤੇ ਉਨ੍ਹਾਂ ਦੇ ਦੋ ਗਾਰਡ ਮਾਰੇ ਗਏ। ਇਸ ਨੂੰ ਲੈ ਕੇ ਅਜੇ ਤੱਕ ਤਾਲੀਬਾਨ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਜੋ ਦੇਸ਼ ਦੇ ਇਸ ਤਕਰੀਬਨ ਅੱਧੇ ਹਿੱਸੇ ਨੂੰ ਕੰਟਰੋਲ ਵਿਚ ਲੈ ਕੇ ਇਕ ਬਰਾਬਰ ਸਰਕਾਰ ਚਲਾ ਰਿਹਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
