ਟੁਲਸਾ ਵਿਚ ਟਰੰਪ ਦੀ ਰੈਲੀ ਮਗਰੋਂ ਉੱਤਰੀ ਓਕਲਾਹੋਮਾ ''ਚ ਲੱਗੇ ਭੂਚਾਲ ਦੇ ਝਟਕੇ

Sunday, Jun 21, 2020 - 03:59 PM (IST)

ਟੁਲਸਾ ਵਿਚ ਟਰੰਪ ਦੀ ਰੈਲੀ ਮਗਰੋਂ ਉੱਤਰੀ ਓਕਲਾਹੋਮਾ ''ਚ ਲੱਗੇ ਭੂਚਾਲ ਦੇ ਝਟਕੇ

ਪੇਰੀ- ਉੱਤਰੀ ਓਕਲਾਹੋਮਾ ਵਿਚ ਸ਼ਨੀਵਾਰ ਨੂੰ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ। ਟੁਲਸਾ ਦੇ ਕੁੱਝ ਹਿੱਸਿਆਂ ਵਿਚ ਵੀ ਇਸ ਦੇ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਪ੍ਰਚਾਰ ਰੈਲੀ ਦੇ ਬਾਅਦ ਸ਼ਹਿਰ ਦੀਆਂ ਸੜਕਾਂ 'ਤੇ ਮਾਰਚ ਕੀਤਾ। ਅਮਰੀਕੀ ਭੂਚਾਲ ਕੇਂਦਰ ਮੁਤਾਬਕ ਟੁਲਸਾ ਤੋਂ ਤਕਰੀਬਨ 80 ਕਿਲੋਮੀਟਰ ਦੀ ਦੂਰੀ 'ਤੇ ਪੇਰੀ ਕੋਲ ਰਾਤ 10.15 ਵਜੇ ਭੂਚਾਲ ਆਇਆ। ਸੋਸ਼ਲ ਮੀਡੀਆ 'ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਟਰੰਪ ਨੇ ਰਾਸ਼ਟਰਪਤੀ ਵਜੋਂ ਮੁੜ ਚੁਣੇ ਜਾਣ ਨੂੰ ਲੈ ਕੇ ਇਹ ਰੈਲੀ ਕੱਢੀ ਸੀ। ਇਸ ਰੈਲੀ ਵਿਚ ਹਜ਼ਾਰਾਂ ਸੀਟਾਂ ਖਾਲੀ ਹੀ ਰਹੀਆਂ ਤੇ ਉਨ੍ਹਾਂ ਦੀ ਮੁਹਿੰਮ ਦੇ ਸਟਾਫ ਵਿਚ ਕਈ ਕੋਰੋਨਾ ਨਾਲ ਪੀੜਤ ਹੋ ਗਏ। 

ਜ਼ਿਕਰਯੋਗ ਹੈ ਕਿ ਇਸ ਸਾਲ ਨਵੰਬਰ ਵਿਚ ਅਮਰੀਕਾ ਦੇ ਰਾਸ਼ਟਰਪਤੀ ਲਈ ਚੋਣਾਂ ਹੋਣੀਆਂ ਹਨ, ਜਿੱਥੇ ਟਰੰਪ ਇਕ ਵਾਰ ਫਿਰ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ। ਹਾਲਾਂਕਿ ਕੁਝ ਸਰਵੇਖਣਾਂ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਸੰਕਟ ਅਤੇ ਗੈਰ-ਗੋਰੇ ਅਮਰੀਕੀ ਨਾਗਰਿਕ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਲੋਕ ਟਰੰਪ ਸਰਕਾਰ ਖਿਲਾਫ ਖੜ੍ਹੇ ਹੋ ਗਏ ਹਨ। ਇਸ ਕਾਰਨ ਟਰੰਪ ਦੀ ਲੋਕਪ੍ਰਿਯਤਾ ਕਾਫੀ ਘੱਟ ਹੋ ਗਈ ਹੈ। ਦੇਸ਼ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ ਜੋ ਆਉਣ ਵਾਲੀਆਂ ਚੋਣਾਂ 'ਤੇ ਭਾਰੀ ਪੈਣ ਵਾਲੇ ਹਨ। 


author

Lalita Mam

Content Editor

Related News