ਤਿੱਬਤ ''ਚ ਭੂਚਾਲ ਨੇ ਮਚਾਈ ਤਬਾਹੀ, ਹੁਣ 126 ਲੋਕਾਂ ਦੀ ਮੌਤ

Tuesday, Jan 07, 2025 - 10:44 PM (IST)

ਤਿੱਬਤ ''ਚ ਭੂਚਾਲ ਨੇ ਮਚਾਈ ਤਬਾਹੀ, ਹੁਣ 126 ਲੋਕਾਂ ਦੀ ਮੌਤ

ਤਿੱਬਤ — ਦੱਖਣੀ-ਪੱਛਮੀ ਚੀਨ ਦੇ ਤਿੱਬਤ ਆਟੋਨੋਮਸ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 126 ਹੋ ਗਈ ਹੈ, ਜਦਕਿ 188 ਲੋਕ ਜ਼ਖਮੀ ਹਨ। ਨਿਊਜ਼ ਏਜੰਸੀ ਸਿਨਹੂਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲੇ ਦਿਨ, ਚਾਈਨਾ ਸੈਂਟਰਲ ਟੈਲੀਵਿਜ਼ਨ ਨੇ 95 ਮੌਤਾਂ ਅਤੇ 130 ਦੇ ਜ਼ਖਮੀ ਹੋਣ ਦੀ ਖਬਰ ਦਿੱਤੀ ਸੀ। ਸ਼ਿਗਾਜ਼ੇ ਸ਼ਹਿਰ ਦੇ ਡਿਂਗਰੀ ਕਾਉਂਟੀ ਵਿੱਚ ਮੰਗਲਵਾਰ ਸਵੇਰੇ ਭੂਚਾਲ ਆਇਆ, ਇਹ ਇੱਕ ਪੇਂਡੂ ਖੇਤਰ ਹੈ, ਜੋ ਕਿ ਮਾਊਂਟ ਐਵਰੈਸਟ ਦੇ ਨੇੜੇ ਹੋਣ ਕਾਰਨ ਸੈਲਾਨੀਆਂ ਵਿੱਚ ਪ੍ਰਸਿੱਧ ਹੈ।

ਰਿਪੋਰਟ ਦੇ ਅਨੁਸਾਰ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲੋਕਾਂ ਨੂੰ ਬਚਾਉਣ, ਜਾਨੀ ਨੁਕਸਾਨ ਨੂੰ ਘਟਾਉਣ ਅਤੇ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਉਨ੍ਹਾਂ ਨੂੰ ਮੁੜ ਵਸਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ। ਸੀ.ਸੀ.ਟੀ.ਵੀ. ਨੇ ਕਿਹਾ ਕਿ 3,000 ਤੋਂ ਵੱਧ ਬਚਾਅ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
 


author

Inder Prajapati

Content Editor

Related News