ਤਜ਼ਾਕਿਸਤਾਨ ''ਚ ਤੜਕੇ ਹਿੱਲੀ ਧਰਤੀ, 4.5 ਤੀਬਰਤਾ ਦਾ ਆਇਆ ਭੂਚਾਲ
Thursday, Dec 26, 2024 - 09:20 AM (IST)
ਦੁਸ਼ਾਂਬੇ (ਤਜ਼ਾਕਿਸਤਾਨ) (ਏ. ਐੱਨ. ਆਈ.) : ਤਜ਼ਾਕਿਸਤਾਨ ਵਿਚ ਵੀਰਵਾਰ ਤੜਕੇ 4.5 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਆਫ਼ ਸਿਸਮਲੋਜੀ (ਐੱਨਸੀਐੱਸ) ਨੇ ਭੂਚਾਲ ਬਾਰੇ ਰਿਪੋਰਟ ਦਿੱਤੀ। ਐੱਨਸੀਐੱਸ ਮੁਤਾਬਕ ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5.44 ਵਜੇ ਦੇ ਕਰੀਬ ਆਇਆ। ਭੂਚਾਲ 38.20 ਉੱਤਰ ਅਕਸ਼ਾਂਸ਼ ਅਤੇ ਲੰਬਕਾਰ 72.89 ਈ 'ਤੇ 130 ਕਿਲੋਮੀਟਰ ਦੀ ਡੂੰਘਾਈ 'ਤੇ ਰਿਕਾਰਡ ਕੀਤਾ ਗਿਆ।
ਐੱਨਸੀਐੱਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਵੀਰਵਾਰ ਤੜਕੇ ਆਏ ਇਸ ਭੂਚਾਲ ਕਾਰਨ ਤਜ਼ਾਕਿਸਤਾਨ ਦੇ ਕਾਫੀ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8