ਰਿਹਾਇਸ਼ੀ ਇਲਾਕੇ ''ਚ ਲੱਗੀ ਅੱਗ, 2 ਲੋਕਾਂ ਦੀ ਮੌਤ
Wednesday, Jan 01, 2025 - 10:21 AM (IST)
ਟੋਕੀਓ (ਏਜੰਸੀ)- ਟੋਕੀਓ 'ਚ ਮੰਗਲਵਾਰ ਸ਼ਾਮ ਨੂੰ ਟੋਕੀਓ ਸਕਾਈਟਰੀ ਨੇੜੇ ਇਕ ਰਿਹਾਇਸ਼ੀ ਇਲਾਕੇ 'ਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਕਿਓਡੋ ਨਿਊਜ਼ ਨੇ ਫਾਇਰ ਵਿਭਾਗ ਦੇ ਹਵਾਲੇ ਤੋਂ ਦੱਸਿਆ ਕਿ ਟੋਕੀਓ ਦੇ ਸੁਮੀਦਾ ਵਾਰਡ 'ਚ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ 'ਚ ਇਕ 2 ਮੰਜ਼ਿਲਾ ਘਰ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੇਜ਼ ਹਵਾਵਾਂ ਕਾਰਨ ਅੱਗ ਮਿੰਟਾਂ ਵਿਚ ਫੈਲ ਗਈ ਅਤੇ ਘਰਾਂ ਸਮੇਤ ਘੱਟੋ-ਘੱਟ 8 ਇਮਾਰਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਹ ਘਟਨਾ ਜਾਪਾਨ ਦੇ ਸਭ ਤੋਂ ਉੱਚੇ ਪ੍ਰਸਾਰਣ ਟਾਵਰ ਅਤੇ ਇਕ ਪ੍ਰਸਿੱਧ ਸੈਰ-ਸਪਾਟਾ ਸਥਾਨ ਟੋਕੀਓ ਸਕਾਈ ਟ੍ਰੀ ਦੇ ਨੇੜੇ ਵਾਪਰੀ।