5.1 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਮਿਆਂਮਾਰ ਦੀ ਧਰਤੀ
Friday, Jan 03, 2025 - 01:38 PM (IST)
ਨੇਪੀਡਾਵ : ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨਸੀਐੱਸ) ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਮਿਆਂਮਾਰ 'ਚ ਰਿਕਟਰ ਸਕੇਲ 'ਤੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
NCS ਦੇ ਅਨੁਸਾਰ ਨੇ ਦੱਸਿਆ ਭੂਚਾਲ ਸਵੇਰੇ 10:02 ਵਜੇ (IST) 127 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਹ ਦਾ ਕੇਂਦਰ ਲੈਟਿਟਿਊਡ 24.92 N ਅਤੇ ਲਾਂਗੀਟਿਊਡ 94.97 E 'ਤੇ ਰਿਕਾਰਡ ਕੀਤਾ ਗਿਆ ਸੀ। NCS ਨੇ ਭੂਚਾਲ ਬਾਰੇ ਐਕਸ ਉੱਤੇ ਵੀ ਜਾਣਕਾਰੀ ਦਿੱਤੀ ਹੈ। ਕਿਸੇ ਜਾਨੀ ਜਾਂ ਵੱਡੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਵੀਰਵਾਰ ਸ਼ਾਮ (ਸਥਾਨਕ ਸਮਾਂ) ਨੂੰ ਚਿਲੀ ਦੇ ਕੈਲਾਮਾ ਨੇੜੇ 6.2 ਤੀਬਰਤਾ ਦਾ ਭੂਚਾਲ ਆਇਆ।