ਭੂਚਾਲ ਦੇ ਝਟਕਿਆ ਨਾਲ ਫਿਰ ਕੰਬੀ ਧਰਤੀ, ਘਰਾਂ ''ਚੋਂ ਬਾਹਰ ਨਿਕਲੇ ਲੋਕ
Thursday, Apr 10, 2025 - 12:57 PM (IST)

ਇੰਟਰਨੈਸ਼ਨਲ ਡੈਸਕ- ਅੱਜ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਫਿਰ ਕੰਬ ਗਈ। ਅੱਜ ਫਿਰ ਦੋ ਦੇਸ਼ਾਂ ਵਿੱਚ ਭੂਚਾਲ ਆਇਆ ਹੈ। ਅੱਜ ਤਿੱਬਤ ਅਤੇ ਪਾਪੂਆ ਨਿਊ ਗਿਨੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ਘਰਾਂ 'ਚ ਬਾਹਰ ਭੱਜੇ। ਜਨਵਰੀ ਵਿੱਚ ਤਿੱਬਤ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ, ਹਰ ਰੋਜ਼ 4 ਤੋਂ 5 ਤੀਬਰਤਾ ਦੇ ਭੂਚਾਲ ਆ ਰਹੇ ਹਨ। ਅੱਜ ਦੁਪਹਿਰ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.4 ਮਾਪੀ ਗਈ। ਇਸਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਦੀ ਡੂੰਘਾਈ 'ਤੇ ਪਾਇਆ ਗਿਆ ਸੀ। ਇਸ ਦੌਰਾਨ ਪਾਪੂਆ ਨਿਊ ਗਿਨੀ ਵਿੱਚ ਫਿਰ ਭੂਚਾਲ ਆਇਆ ਹੈ।
ਇਸ ਦੇਸ਼ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਸੀ ਅਤੇ ਇਸਦਾ ਕੇਂਦਰ ਪੋਮੀਓ ਸ਼ਹਿਰ ਤੋਂ 85 ਕਿਲੋਮੀਟਰ ਦੂਰ ਜ਼ਮੀਨਦੋਜ਼ ਸੀ। ਭਾਵੇਂ ਦੋਵਾਂ ਦੇਸ਼ਾਂ ਵਿੱਚ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਭੂਚਾਲ ਦੇ ਝਟਕਿਆਂ ਨੇ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਅਤੇ ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ (USGS) ਨੇ ਦੋਵਾਂ ਦੇਸ਼ਾਂ ਵਿੱਚ ਭੂਚਾਲ ਦੀ ਪੁਸ਼ਟੀ ਕੀਤੀ ਹੈ।