ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਮੁੜ ਲੱਗੇ ਭੂਚਾਲ ਦੇ ਝਟਕੇ

Tuesday, Jun 16, 2020 - 09:34 PM (IST)

ਪਾਕਿਸਤਾਨ ਦੇ ਖੈਬਰ ਪਖਤੂਨਖਵਾ ''ਚ ਮੁੜ ਲੱਗੇ ਭੂਚਾਲ ਦੇ ਝਟਕੇ

ਪੇਸ਼ਾਵਰ (ਭਾਸ਼ਾ): ਪੱਛਮ-ਉੱਤਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਮੰਗਲਵਾਰ ਨੂੰ ਦੋ ਵਾਰ ਮੱਧਮ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਸਵੇਰੇ 5.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦਾ ਕੇਂਦਰ ਗੁਆਂਢੀ ਤਾਜ਼ਿਕਿਸਤਾਨ ਵਿਚ ਜ਼ਮੀਨ ਦੀ ਸਤ੍ਹਾ ਤੋਂ 112 ਕਿਲੋਮੀਟਰ ਗਹਿਰਾਈ ਵਿਚ ਸੀ। ਇਸ ਭੂਚਾਲ ਦੇ ਝਟਕੇ ਪੇਸ਼ਾਵਰ, ਮਾਨਸੇਹਰਾ, ਸਵਾਤ, ਹੇਠਲੇ ਤੇ ਉੱਪਰੀ ਦੀਰ, ਸ਼ਾਂਗਲਾ, ਸਵਾਬੀ, ਮਾਲਕੰਡ, ਨੌਸ਼ੇਰਾ, ਚਾਰਸੱਡਾ, ਕੋਹਾਟ, ਡੀ.ਆਈ. ਖਾਨ ਤੇ ਬੰਨੂ ਵਿਚ ਮਹਿਸੂਸ ਕੀਤੇ ਗਏ। 

ਇਸ ਤੋਂ ਬਾਅਦ ਦੁਪਹਿਰੇ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਦਾ ਕੇਂਦਰ ਅਫਗਾਨਿਸਤਾਨ-ਤਾਜ਼ਿਕਿਸਤਾਨ ਸਰਹੱਦ 'ਤੇ ਜ਼ਮੀਨ ਦੀ ਸਤ੍ਹਾਂ ਤੋਂ 223 ਕਿਲੋਮੀਟਰ ਦੀ ਗਹਿਰਾਈ ਵਿਚ ਸੀ।


author

Baljit Singh

Content Editor

Related News