ਤੜਕੇ-ਤੜਕੇ ਕੰਬ ਗਈ ਧਰਤੀ, ਲੱਗੇ 7.4 ਤੀਬਰਤਾ ਦੇ ਭੂਚਾਲ ਦੇ ਝਟਕੇ, ਲੋਕਾਂ 'ਚ ਫੈਲੀ ਦਹਿਸ਼ਤ
Saturday, Sep 13, 2025 - 10:05 AM (IST)

ਮਾਸਕੋ (ਏਜੰਸੀ)- ਰੂਸ ਦੇ ਕਾਮਚਟਕਾ ਖੇਤਰ ਦੇ ਪੂਰਬੀ ਤੱਟ ਨੇੜੇ ਸ਼ਨੀਵਾਰ ਤੜਕੇ 7.4 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਇਹ ਜਾਣਕਾਰੀ ਦਿੱਤੀ। ਹੁਣ ਤੱਕ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਆਈ ਹੈ ਪਰ ਲੋਕਾਂ ਵਿਚ ਦਹਿਸ਼ਤ ਜ਼ਰੂਰ ਫੈਲੀ ਹੋਈ ਹੈ।
ਇਹ ਵੀ ਪੜ੍ਹੋ: ਕੈਬਨਿਟ 'ਚ 'AI ਮੰਤਰੀ' ਦੀ ਐਂਟਰੀ, ਸਰਕਾਰ ਨੂੰ ਭ੍ਰਿਸ਼ਟਾਚਾਰ ਨਾਲ ਲੜਨ 'ਚ ਕਰੇਗੀ ਮਦਦ
ਯੂਐਸਜੀਐਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਟਸਕੀ ਤੋਂ 111.7 ਕਿਲੋਮੀਟਰ ਪੂਰਬ ਵਿੱਚ ਅਤੇ ਜ਼ਮੀਨ ਤੋਂ 39 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। 20 ਜੁਲਾਈ, 2025 ਨੂੰ ਰੂਸ ਦੇ ਕਾਮਚਟਕਾ ਪ੍ਰਾਇਦੀਪ ਵਿੱਚ 5 ਸ਼ਕਤੀਸ਼ਾਲੀ ਭੂਚਾਲ ਆਏ, ਜਿਨ੍ਹਾਂ ਵਿੱਚੋਂ ਇੱਕ ਦੀ ਤੀਬਰਤਾ 7.4 ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਵਿਦੇਸ਼ੀ ਧਰਤੀ 'ਤੇ ਫਿਰ ਡੁੱਲਿਆ ਭਾਰਤੀ ਖੂਨ, ਬੇਰਹਿਮੀ ਨਾਲ ਕੀਤਾ ਗਿਆ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8