ਪਾਪੁਆ ਨਿਊ ਗਿਨੀ ਅਤੇ ਨਿਊਜ਼ੀਲੈਂਡ ''ਚ ਲੱਗੇ ਭੂਚਾਲ ਦੇ ਝਟਕੇ

Sunday, Jul 21, 2019 - 09:11 AM (IST)

ਪਾਪੁਆ ਨਿਊ ਗਿਨੀ ਅਤੇ ਨਿਊਜ਼ੀਲੈਂਡ ''ਚ ਲੱਗੇ ਭੂਚਾਲ ਦੇ ਝਟਕੇ

ਵਲਿੰਗਟਨ— ਪਾਪੁਆ ਨਿਊ ਗਿਨੀ ਅਤੇ ਨਿਊਜ਼ੀਲੈਂਡ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ੀਲੈਂਡ 5.2 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਪਰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਨਿਊਜ਼ੀਲੈਂਡ 'ਚ ਸ਼ਨੀਵਾਰ ਰਾਤ 10.35 ਵਜੇ ਭੂਚਾਲ ਦੇ ਝਟਕੇ ਲੱਗੇ। ਜਾਣਕਾਰੀ ਮੁਤਾਬਕ ਇੱਥੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 3 ਵਾਰ ਨੈਲਸਨ ਅਤੇ ਇਕ ਵਾਰ ਕ੍ਰਾਈਸਟਚਰਚ ਰਿਹਾ। ਲੋਕ ਕਾਫੀ ਡਰ ਗਏ ਸਨ ਤੇ ਬਹੁਤ ਸਾਰੇ ਲੋਕ ਘਰਾਂ 'ਚੋਂ ਬਾਹਰ ਆ ਗਏ।

ਪਾਪੁਆ ਨਿਊ ਗਿਨੀ ਟਾਪੂ 'ਤੇ ਵੀ ਸ਼ਨੀਵਾਰ ਨੂੰ 5.6 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇੱਥੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Related News