ਜਾਪਾਨ ''ਚ ਕੰਬੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 6.1 ਰਹੀ ਤੀਬਰਤਾ

Sunday, Feb 26, 2023 - 03:17 AM (IST)

ਜਾਪਾਨ ''ਚ ਕੰਬੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, 6.1 ਰਹੀ ਤੀਬਰਤਾ

ਇੰਟਰਨੈਸ਼ਨਲ ਡੈਸਕ : ਜਾਪਾਨ ਦੇ ਹੋਕਾਈਡੋ (Hokkaido) ਇਲਾਕੇ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਜੀਵ ਵਿਗਿਆਨ ਸਰਵੇਖਣ ਅਤੇ ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਦੱਸਣ ਮੁਤਾਬਕ ਉੱਤਰੀ ਜਾਪਾਨ ਦੇ ਹੋਕਾਈਡੋ ਵਿੱਚ ਸ਼ਨੀਵਾਰ ਰਾਤ ਨੂੰ 6.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਝਟਕੇ ਤੱਟਵਰਤੀ ਸ਼ਹਿਰਾਂ ਕੁਸ਼ੀਰੋ ਅਤੇ ਨੇਮੁਰੋ ਤੱਕ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਤੋਂ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਜਾਪਾਨ ਦੇ ਸਥਾਨਕ ਮੀਡੀਆ ਨੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਕਈ ਖੇਤਰਾਂ ’ਚ ਹਵਾਈ ਹਮਲੇ ਦੀ ਚਿਤਾਵਨੀ ਜਾਰੀ, ਰਾਤ ਭਰ ਵੱਜਦੇ ਰਹੇ ਸਾਇਰਨ

USGS ਦੀ ਰਿਪੋਰਟ ਦੇ ਅਨੁਸਾਰ ਭੂਚਾਲ ਰਾਤ 10:27 ਵਜੇ (1327 GMT) ਲਗਭਗ 43 ਕਿਲੋਮੀਟਰ (27 ਮੀਲ) ਦੀ ਡੂੰਘਾਈ 'ਚ ਆਇਆ। ਪਬਲਿਕ ਬ੍ਰਾਡਕਾਸਟਰ NHK 'ਤੇ ਜਾਣਕਾਰੀ ਦਿੰਦਿਆਂ ਇਕ ਮਾਹਿਰ ਨੇ ਕਰੀਬ ਇਕ ਹਫ਼ਤੇ ਤੱਕ ਭੂਚਾਲ ਦੇ ਝਟਕਿਆਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : Louis Vuitton ਦਾ ਪਹਿਲਾ ਅਫਗਾਨੀ ਸਿੱਖ ਮਾਡਲ ਬਣਿਆ ਕਰਨਜੀ ਸਿੰਘ ਗਾਬਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਫਰਵਰੀ ਨੂੰ ਵੀ ਜਾਪਾਨ 'ਚ ਭੂਚਾਲ ਦੇ ਝਟਕੇ ਲੱਗੇ ਸਨ। ਹਾਲਾਂਕਿ ਇਸ ਦੀ ਤੀਬਰਤਾ ਬਹੁਤ ਘੱਟ ਸੀ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਸੀ। ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਓਬਿਹਿਰੋ ਤੋਂ 9 ਕਿਲੋਮੀਟਰ ਪੱਛਮ ਅਤੇ ਕੁਸ਼ੀਰੋ ਤੋਂ 104 ਕਿਲੋਮੀਟਰ ਦੱਖਣ-ਪੱਛਮ 'ਚ ਮਹਿਸੂਸ ਕੀਤੇ ਗਏ ਸਨ।

ਇਹ ਵੀ ਪੜ੍ਹੋ : ਟਰੰਪ ਨੂੰ ਮਾਰਨ ਲਈ ਕਰੂਜ਼ ਮਿਜ਼ਾਈਲ ਤਿਆਰ, ਈਰਾਨ ਦੀ ਧਮਕੀ- ਕਮਾਂਡਰ ਦੀ ਹੱਤਿਆ ਦਾ ਜਲਦ ਲਵਾਂਗੇ ਬਦਲਾ

ਉਧਰ, ਤੁਰਕੀ ਅਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ਹੁਣ ਤੱਕ ਇਸ ਤ੍ਰਾਸਦੀ ਵਿੱਚ 50,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤਬਾਹੀ 'ਚ ਹੁਣ ਤੱਕ ਹਜ਼ਾਰਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ। ਬਚਾਅ ਟੀਮਾਂ ਨੇ ਹੁਣ ਤੱਕ ਕਈ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News