ਗਵਾਟੇਮਾਲਾ ''ਚ ਭੂਚਾਲ ਦੇ ਝਟਕੇ
Sunday, Sep 15, 2019 - 05:01 PM (IST)

ਮੈਕਸੀਕੋ ਸਿਟੀ— ਗਵਾਟੇਮਾਲਾ ਦੇ ਨੁਏਟੇ ਕਾਂਸੇਪਸ਼ਨ ਖੇਤਰ 'ਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਵਿਗਿਆਨ ਸਰਵੇਖਣ ਦੇ ਮੁਤਾਬਕ ਭੂਚਾਲ ਗ੍ਰੀਨਵੀਚ ਸਮੇਂ ਮੁਤਾਬਕ ਸਵੇਰੇ 7 ਵਜੇ ਆਇਆ ਤੇ ਰਿਕਟਰ ਸਕੇਲ 'ਚ ਇਸ ਦੀ ਤੀਬਰਤਾ 5.2 ਮਾਪੀ ਗਈ। ਭੂਚਾਲ ਦਾ ਕੇਂਦਰ 35 ਕਿਲੋਮੀਟਰ ਦੀ ਗਹਿਰਾਈ 'ਤੇ ਮੌਜੂਦ ਸੀ। ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।