ਚਿਲੀ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ
Tuesday, Dec 03, 2019 - 03:52 PM (IST)

ਸੈਂਟਿਯਾਗੋ(ਏਪੀ)- ਅਮਰੀਕੀ ਭੂ-ਵਿਗਿਆਨਕ ਸਰਵੇਖਣ ਦਾ ਕਹਿਣਾ ਹੈ ਕਿ ਪੇਰੂ ਦੀ ਸਰਹੱਦ 'ਤੇ ਉੱਤਰੀ ਚਿਲੀ ਦੇ ਪ੍ਰਸ਼ਾਂਤ ਮਹਾਂਸਾਗਰ ਵਿਚ 6.0 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 3:46 ਵਜੇ 32 ਕਿਲੋਮੀਟਰ (20 ਮੀਲ) ਦੀ ਗਿਹਰਾਈ 'ਤੇ ਰਿਕਾਰਡ ਕੀਤਾ ਗਿਆ। ਇਹ ਭੂਚਾਲ ਅਰਿੱਕਾ ਸ਼ਹਿਰ ਦੇ ਦੱਖਣ-ਪੱਛਮ ਵਿਚ 38 ਕਿਲੋਮੀਟਰ (24 ਮੀਲ) ਦੀ ਦੂਰੀ 'ਤੇ ਦਰਜ ਕੀਤਾ ਗਿਆ। ਅਜੇ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।