ਭੂਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਮੈਕਸੀਕੋ, ਰਿਕਟਰ ਪੈਮਾਨੇ ''ਤੇ ਤੀਬਰਤਾ ਰਹੀ 6.3

Monday, Jun 19, 2023 - 04:02 AM (IST)

ਭੂਚਾਲ ਦੇ ਝਟਕਿਆਂ ਨਾਲ ਫਿਰ ਕੰਬਿਆ ਮੈਕਸੀਕੋ, ਰਿਕਟਰ ਪੈਮਾਨੇ ''ਤੇ ਤੀਬਰਤਾ ਰਹੀ 6.3

ਇੰਟਰਨੈਸ਼ਨਲ ਡੈਸਕ : ਮੈਕਸੀਕੋ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸਿਸਮੋਲੋਜੀ ਸੈਂਟਰ ਮੁਤਾਬਕ ਮੈਕਸੀਕੋ 'ਚ ਐਤਵਾਰ-ਸੋਮਵਾਰ ਦੀ ਰਾਤ ਕਰੀਬ 2 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੇਂਦਰੀ ਮੈਕਸੀਕੋ ਦੇ ਤੱਟਵਰਤੀ ਖੇਤਰਾਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਹਾਲਾਂਕਿ, ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਹ ਵੀ ਪੜ੍ਹੋ : 26 ਦੋਸ਼ੀਆਂ ਤੇ ਜੰਗੀ ਅਪਰਾਧੀਆਂ ਨੂੰ ਫਾਂਸੀ 'ਤੇ ਲਟਕਾਉਣ ਵਾਲਾ 'ਜੱਲਾਦ' ਰਿਹਾਅ

PunjabKesari

ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਮੈਕਸੀਕੋ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। 25 ਮਈ ਨੂੰ ਪਨਾਮਾ-ਕੋਲੰਬੀਆ ਸਰਹੱਦ ਨੇੜੇ ਕੈਰੇਬੀਅਨ ਸਾਗਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਬੀਤੇ ਕੱਲ੍ਹ ਭਾਰਤ ਦੇ ਉੱਤਰੀ ਹਿੱਸੇ ਵਿੱਚ 24 ਘੰਟਿਆਂ ਦੇ ਅੰਦਰ 5-6 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਲੇਹ-ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ 'ਚ ਰਿਕਟਰ ਪੈਮਾਨੇ 'ਤੇ 4-5 ਦੀ ਤੀਬਰਤਾ ਵਾਲੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News