ਕੈਲੀਫੋਰਨੀਆ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ''ਤੇ ਤੀਬਰਤਾ ਰਹੀ 5.5

05/22/2023 5:04:31 AM

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕੈਲੀਫੋਰਨੀਆ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। USGS ਮੁਤਾਬਕ ਭੂਚਾਲ ਦੇ ਇਹ ਝਟਕੇ ਕੈਲੀਫੋਰਨੀਆ ਦੇ ਪੈਟ੍ਰੋਲੀਆ ਵਿੱਚ ਆਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਦਰਜ ਕੀਤੀ ਗਈ ਹੈ। ਭੂਚਾਲ ਦਾ ਕੇਂਦਰ ਜ਼ਮੀਨ ਦੇ ਅੰਦਰ 10 ਕਿਲੋਮੀਟਰ ਅੰਦਰ ਸੀ।

ਇਹ ਵੀ ਪੜ੍ਹੋ : ਹੱਥਕੜੀ ਲਗਾ ਅੰਦਰ ਦਾਖਲ ਹੁੰਦੇ ਹਨ ਲੋਕ, ਇਹ ਰੈਸਟੋਰੈਂਟ ਹੈ ਜਾਂ ਜੇਲ੍ਹ! ਪੰਜਾਬੀ ਮੁੰਡਾ ਲੈ ਆਇਆ ਵੱਖਰਾ Idea

USGS ਦੇ ਮੁਤਾਬਕ ਇਹ ਭੂਚਾਲ ਪੈਟ੍ਰੋਲੀਆ ਤੋਂ 108 ਕਿਲੋਮੀਟਰ ਪੱਛਮ 'ਚ ਆਇਆ। ਭੂਚਾਲ ਦੇ ਝਟਕੇ 22 ਮਈ ਨੂੰ ਸਥਾਨਕ ਸਮੇਂ ਅਨੁਸਾਰ 00:14:01 'ਤੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਸੋਲੋਮਨ ਟਾਪੂ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਹੋਨਿਆਰਾ 'ਚ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਇਹ ਭੂਚਾਲ 21 ਮਈ ਦੀ ਰਾਤ 9.15 ਵਜੇ ਮਹਿਸੂਸ ਕੀਤਾ ਗਿਆ ਸੀ। ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 80 ਕਿਲੋਮੀਟਰ ਡੂੰਘਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News