ਅਫਗਾਨਿਸਤਾਨ ''ਚ ਫਿਰ ਲੱਗੇ ਭੂਚਾਲ ਦੇ ਝਟਕੇ, 5 ਲੋਕਾਂ ਦੀ ਮੌਤ

Friday, Jun 24, 2022 - 05:19 PM (IST)

ਅਫਗਾਨਿਸਤਾਨ ''ਚ ਫਿਰ ਲੱਗੇ ਭੂਚਾਲ ਦੇ ਝਟਕੇ, 5 ਲੋਕਾਂ ਦੀ ਮੌਤ

ਗਾਯਾਨ/ਅਫਗਾਨਿਸਤਾਨ (ਏਜੰਸੀ)- ਪੂਰਬੀ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘੱਟ ਤੀਬਰਤਾ ਵਾਲਾ ਭੂਚਾਲ ਸੀ। ਬੁੱਧਵਾਰ ਤੜਕੇ ਇਸੇ ਖੇਤਰ ਵਿੱਚ 6 ਦੀ ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 1,150 ਲੋਕ ਮਾਰੇ ਗਏ।

ਸਰਕਾਰੀ ਸਮਾਚਾਰ ਏਜੰਸੀ ਬਖਤਰ ਦੀ ਖ਼ਬਰ ਮੁਤਾਬਕ ਗਾਯਾਨ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਆਏ ਭੂਚਾਲ 'ਚ 11 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਨੇ ਕਿਹਾ ਸੀ ਕਿ ਬੁੱਧਵਾਰ ਦੇ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ  1,150 ਹੋ ਗਈ ਹੈ। ਭੂਚਾਲ ਕਾਰਨ ਇੱਟਾਂ ਅਤੇ ਪੱਥਰਾਂ ਨਾਲ ਬਣੇ ਘਰ ਮਲਬੇ ਦਾ ਰੂਪ ਧਾਰਨ ਕਰ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।


author

cherry

Content Editor

Related News