ਇਕ ਵਾਰ ਫ਼ਿਰ ਕੰਬ ਗਈ ਧਰਤੀ ! 6.5 ਤੀਬਰਤਾ ਦੇ ਭੂਚਾਲ ਨੇ ਲੋਕਾਂ ਦੀਆਂ ਪਵਾਈਆਂ ਚੀਕਾਂ
Thursday, Jul 31, 2025 - 12:49 PM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਆਏ 8.8 ਤੀਬਰਤਾ ਦੇ ਜ਼ਬਰਦਸਤ ਭੂਚਾਲ ਕਾਰਨ ਰੂਸ, ਜਾਪਾਨ ਤੇ ਅਮਰੀਕਾ ਦੇ ਕਈ ਇਲਾਕਿਆਂ 'ਚ ਧਰਤੀ ਬੁਰੀ ਤਰ੍ਹਾਂ ਕੰਬ ਗਈ ਸੀ ਤੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ। ਇਸ ਮਗਰੋਂ ਕਈ-ਕਈ ਫੁੱਟ ਉੱਚੀਆਂ ਉੱਠੀਆਂ ਲਹਿਰਾਂ ਨੇ ਵੀ ਕਾਫ਼ੀ ਤਬਾਹੀ ਮਚਾਈ ਸੀ, ਜਿਸ ਕਾਰਨ ਸਮੁੰਦਰ ਨੇੜੇ ਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਹੁਣ ਉੱਥੋਂ ਹੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੂਸ ਦੇ ਕੁਰਿਲ ਆਈਲੈਂਡਜ਼ 'ਤੇ ਅੱਜ ਇਕ ਵਾਰ ਫ਼ਿਰ ਤੋਂ ਜ਼ਬਰਦਸਤ ਭੂਚਾਲ ਕਾਰਨ ਧਰਤੀ ਕੰਬ ਗਈ ਹੈ। ਇੱਥੇ 31 ਜੁਲਾਈ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 10.57 ਵਜੇ ਭੂਚਾਲ ਆਇਆ, ਜਿਸ ਦੀ ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਅਨੁਸਾਰ ਤੀਬਰਤਾ 6.5 ਰਹੀ ਤੇ ਇਸ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਰਿਹਾ। ਇਸ ਝਟਕੇ ਮਗਰੋਂ ਲੋਕਾਂ 'ਚ ਇਕ ਵਾਰ ਫ਼ਿਰ ਚੀਕ-ਚਿਹਾੜਾ ਪੈ ਗਿਆ ਤੇ ਉਹ ਜਾਨ ਬਚਾਉਣ ਲਈ ਘਰਾਂ ਤੋਂ ਬਾਹਰ ਵੱਲ ਨਿਕਲ ਗਏ।
ਹਾਲਾਂਕਿ ਇਸ ਦੂਰ-ਦੁਰਾਡੇ ਇਲਾਕੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਫਿਲਹਾਲ ਖ਼ਬਰ ਨਹੀਂ ਮਿਲੀ ਹੈ। ਪਰ 8.8 ਤੀਬਰਤਾ ਦੇ ਭੂਚਾਲ ਮਗਰੋਂ ਪਿਛਲੇ 16 ਘੰਟਿਆਂ ਦੌਰਾਨ ਰੂਸ 'ਚ ਹੁਣ ਤੱਕ 125 ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 3 ਝਟਕੇ 6 ਤੀਬਰਤਾ ਤੋਂ ਵੱਧ ਦੇ ਰਹੇ ਹਨ। ਇਸ ਤੋਂ ਕੁਝ ਦੇਰ ਪਹਿਲਾਂ ਹੀ ਇਸ ਮਹਾਭੂਚਾਲ ਮਗਰੋਂ ਜਾਰੀ ਕੀਤੀ ਗਈ ਸੁਨਾਮੀ ਦੀ ਚਿਤਾਵਨੀ ਨੂੰ ਹਟਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ-ਹਰਿਆਣਾ ਲਈ ਵੱਡੀ ਖ਼ੁਸ਼ਖ਼ਬਰੀ ; ਕੇਂਦਰ ਸਰਕਾਰ ਨੇ ਲੋਕ ਸਭਾ 'ਚ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e