ਭੂਚਾਲ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! 2 ਦਿਨਾਂ ''ਚ ਦੂਜੀ ਵਾਰ ਲੱਗੇ ਝਟਕੇ

Sunday, Mar 29, 2026 - 02:06 PM (IST)

ਭੂਚਾਲ ਨਾਲ ਕੰਬ ਗਿਆ ਭਾਰਤ ਦਾ ਗੁਆਂਢੀ ਮੁਲਕ ! 2 ਦਿਨਾਂ ''ਚ ਦੂਜੀ ਵਾਰ ਲੱਗੇ ਝਟਕੇ

ਇੰਟਰਨੈਸ਼ਨਲ ਡੈਸਕ- ਐਤਵਾਰ ਸਵੇਰੇ ਭਾਰਤ ਦੇ ਗੁਆਂਢੀ ਮੁਲਕ ਤਿੱਬਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਤੋਂ ਮਿਲੀ ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਭੂਚਾਲ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ 10:54 ਵਜੇ ਆਇਆ, ਜਿਸ ਦਾ ਕੇਂਦਰ ਜ਼ਮੀਨ ਤੋਂ ਲਗਭਗ 145 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਇਸ ਤੋਂ ਪਹਿਲਾਂ 27 ਮਾਰਚ ਨੂੰ ਵੀ ਤਿੱਬਤ ਵਿੱਚ 3.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸਦੀ ਡੂੰਘਾਈ 40 ਕਿਲੋਮੀਟਰ ਸੀ। ਦੋ ਦਿਨਾਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਖੇਤਰ ਵਿੱਚ ਟੈਕਟੋਨਿਕ ਹਲਚਲ ਦੇਖੀ ਗਈ ਹੈ। ਤਿੱਬਤ ਅਤੇ ਨੇਪਾਲ ਦਾ ਖੇਤਰ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਸੰਵੇਦਨਸ਼ੀਲ ਇਲਾਕਿਆਂ ਵਿੱਚੋਂ ਇੱਕ ਹੈ। ਇੰਡੀਅਨ ਟੈਕਟੋਨਿਕ ਪਲੇਟ ਅਤੇ ਯੂਰੇਸ਼ੀਅਨ ਪਲੇਟ ਦੇ ਆਪਸ ਵਿੱਚ ਟਕਰਾਉਣ ਕਾਰਨ ਹਿਮਾਲੀਅਨ ਖੇਤਰ ਵਿੱਚ ਲਗਾਤਾਰ ਦਬਾਅ ਬਣਦਾ ਹੈ। ਇਸ ਟੱਕਰ ਕਾਰਨ ਹੀ ਹਿਮਾਲਿਆ ਪਰਬਤ ਦੀ ਉਚਾਈ ਵਧ ਰਹੀ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਊਰਜਾ ਨਿਕਲਣ 'ਤੇ ਭੂਚਾਲ ਆਉਂਦੇ ਹਨ।

ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ

ਖੇਤਰ ਵਿੱਚ ਕਈ ਵੱਡੀਆਂ 'ਸਟ੍ਰਾਈਕ-ਸਲਿਪ' ਅਤੇ ਨਾਰਮਲ ਫਾਲਟ ਲਾਈਨਾਂ ਹਨ, ਜੋ ਅਕਸਰ ਭੂਚਾਲ ਦਾ ਕਾਰਨ ਬਣਦੀਆਂ ਹਨ। ਇਸ ਭੂਚਾਲ ਦੀ ਡੂੰਘਾਈ (145 ਕਿਲੋਮੀਟਰ) ਕਾਫ਼ੀ ਜ਼ਿਆਦਾ ਸੀ, ਇਸ ਲਈ ਸਤਹ 'ਤੇ ਜ਼ਿਆਦਾ ਤੇਜ਼ ਝਟਕੇ ਮਹਿਸੂਸ ਨਹੀਂ ਕੀਤੇ ਗਏ। ਅਜੇ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News