ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਨੇਪਾਲ ਦੀ ਧਰਤੀ, ਘਰਾਂ ਤੋਂ ਬਾਹਰ ਨਿਕਲ ਦੌੜੇ ਲੋਕ
Wednesday, Apr 01, 2026 - 01:43 PM (IST)
ਕਾਠਮੰਡੂ : ਨੇਪਾਲ ਦੇ ਕਰਨਾਲੀ ਪ੍ਰਾਂਤ ਦੇ ਪਹਾੜੀ ਜ਼ਿਲ੍ਹੇ ਮੁਗੂ ਵਿੱਚ ਬੁੱਧਵਾਰ ਤੜਕੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਕੰਬ ਗਈ। ਜ਼ਿਲ੍ਹੇ ਵਿਚ ਆਏ ਭੂਚਾਲ ਦੀ ਤੀਬਰਤਾ 4.0 ਮਾਪੀ ਗਈ ਗਈ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਭੂਚਾਲ ਨਾਲ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ।
ਇਹ ਵੀ ਪੜ੍ਹੋ - ਹੁਣ ਟੋਲ ਪਲਾਜ਼ੇ 'ਤੇ ਨਹੀਂ ਦੇਣਾ ਪਵੇਗਾ Cash, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ, ਨੇਪਾਲ ਦੇ ਜ਼ਿਲ੍ਹੇ ਵਿਚ ਭੂਚਾਲ ਸਵੇਰੇ 2:22 ਵਜੇ ਦੇ ਕਰੀਬ ਆਇਆ। ਭੂਚਾਲ ਦਾ ਕੇਂਦਰ ਮੁਗੂ ਦਾ ਧੈਨਾਕੋਟ ਸੀ। ਭੂਚਾਲ ਦੇ ਝਟਕੇ ਗੁਆਂਢੀ ਜ਼ਿਲ੍ਹਿਆਂ ਹੁਮਲਾ, ਜੁਮਲਾ ਅਤੇ ਕਾਲੀਕੋਟ ਵਿੱਚ ਵੀ ਮਹਿਸੂਸ ਕੀਤੇ ਗਏ। ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕਿਸੇ ਖੁੱਲ੍ਹੀ ਥਾਂ 'ਤੇ ਇਕੱਠੇ ਹੋ ਗਏ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
