ਭੂਚਾਲ ਨਾਲ ਕੰਬ ਉੱਠੀ ਮੈਕਸੀਕੋ ਦੀ ਧਰਤੀ, ਮਰਨ ਵਾਲਿਆਂ ਦੀ ਗਿਣਤੀ ''ਚ ਹੋਇਆ ਵਾਧਾ (ਵੀਡੀਓ)

09/20/2017 12:39:50 PM

ਮੈਕਸੀਕੋ— ਮੈਕਸੀਕੋ ਸਿਟੀ ਵਿਚ ਮੰਗਲਵਾਰ ਨੂੰ ਤੇਜ਼ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ । ਅਮਰੀਕੀ ਭੂਗਰਭ ਸਰਵੇਖਣ ਦਾ ਕਹਿਣਾ ਹੈ ਕਿ ਇਸ ਭੂਚਾਲ ਦੀ ਤੀਬਰਤਾ 7.1 ਸੀ । ਇਕ ਨਿਊਜ ਏਜੰਸੀ ਅਨੁਸਾਰ ਇਸ ਭੂਚਾਲ ਨਾਲ ਹੁਣ ਤੱਕ 224 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਮੈਕਸੀਕੋ ਸਿਟੀ ਦੇ ਦੱਖਣੀ ਭਾਗ ਵਿਚ ਪ੍ਰਾਇਮਰੀ ਸਕੂਲ ਦੀ ਇਮਾਰਤ ਢਹਿ ਜਾਣ ਨਾਲ ਘੱਟ ਤੋਂ ਘੱਟ 21 ਬੱਚਿਆਂ ਦੀ ਮਲਬੇ ਹੇਠਾ ਦੱਬੇ ਜਾਣ ਕਾਰਨ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਇਨੇ ਤੇਜ਼ ਸਨ ਕਿ 2 ਕਰੋੜ ਦੀ ਆਬਾਦੀ ਵਾਲਾ ਇਹ ਸ਼ਹਿਰ ਹੁਣ ਵੀ ਘਬਰਾਇਆ ਹੋਇਆ ਹੈ । ਇਸ ਤੋਂ ਪਹਿਲਾਂ 1985 ਵਿਚ ਇਸੇ ਦਿਨ ਇਕ ਵਿਨਾਸ਼ਕਾਰੀ ਭੂਚਾਲ ਆਇਆ ਸੀ । ਉਸ ਸਮੇਂ ਆਇਆ ਭੂਚਾਲ ਵੀ ਆਪਣੇ ਨਾਲ ਭਿਆਨਕ ਤਰਾਸਦੀ ਲੈ ਕੇ ਆਇਆ ਜਿਸ ਵਿਚ ਕਈ ਲੋਕਾਂ ਨੇ ਆਪਣੀ ਜਾਨ ਗਵਾਂ ਦਿੱਤੀ ਸੀ। ਭੂਚਾਲ ਤੋਂ ਬਾਅਦ ਦਰਜ਼ਨਾਂ ਬਿਲਡਿਗਾਂ ਦੇ ਡਿੱਗਣ ਦੀ ਖਬਰ ਹੈ । ਇਹ ਬਿਲਡਿੰਗਸ ਮੈਕਸੀਕ ਸਿਟੀ ਦੇ ਜ਼ਿਆਦਾ ਜਨਸੰਖਿਆ ਵਾਲੇ ਇਲਾਕਿਆਂ ਵਿਚ ਸਥਿਤ ਹਨ । ਮੈਕਸੀਕੋ ਦੀ ਇਕ 52 ਸਾਲ ਦੀ ਔਰਤ ਨੇ ਦੱਸਿਆ , ਮੈਂ ਬਹੁਤ ਡਰੀ ਹੋਈ ਹਾਂ, ਮੈਂ ਆਪਣੇ ਹੰਝੂ ਨਹੀਂ ਰੋਕ ਪਾ ਰਹੀ । ਇਹ ਬਿਲਕੁੱਲ 1985 ਦੀ ਭਿਆਨਕ ਰਾਤ ਵਰਗਾ ਹੀ ਦਿਨ ਸੀ । ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਹਮੇਸ਼ਾ ਤੁਹਾਡੇ ਨਾਲ ਰਹਾਂਗੇ ।

 


Related News