ਕਾਰਲਿੰਗਟਨ ਦੇ ਅਪਾਰਟਮੈਂਟ ''ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

12/17/2017 8:38:16 PM

ਓਟਾਵਾ— ਐਤਵਾਰ ਸਵੇਰੇ ਕਾਰਲਿੰਗਟਨ ਦੇ ਇਕ ਅਪਾਰਟਮੈਂਟ 'ਚ ਅੱਗ ਲੱਗਣ ਦੀ ਖਬਰ ਓਟਾਵਾ ਫਾਇਰ ਸਰਵਿਸ ਦਿੱਤੀ ਗਈ, ਜਿਸ 'ਤੇ ਤੁਰੰਤ ਹਰਕਤ 'ਚ ਆਉਂਦਿਆਂ ਫਾਇਰ ਸਰਵਿਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਟੀਮ ਨੇ ਸਖਤ ਮਿਹਨਤ ਨਾਲ ਅੱਗ 'ਤੇ ਕਾਬੂ ਕਰ ਲਿਆ।
ਫਾਇਰ ਸਰਵਿਸ ਨੂੰ ਇਕ ਨਿਗਰਾਨੀ ਏਜੰਸੀ ਵਲੋਂ ਫੋਨ ਕੀਤਾ ਗਿਆ ਸੀ। ਫਾਇਰ ਸਰਵਿਸ ਦੀ ਟੀਮ ਐਤਵਾਰ ਨੂੰ ਸਵੇਰੇ 1:52 'ਤੇ ਮੌਕੇ 'ਤੇ ਪਹੁੰਚ ਗਈ ਤੇ 2:14 'ਤੇ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਅੱਗ ਸੋਫੇ 'ਤੇ ਸਿਗਰਟ ਰੱਖਣ ਕਾਰਨ ਲੱਗੀ ਹੋਵੇ। ਜਦੋਂ ਫਾਇਰ ਸਰਵਿਸ ਅਪਾਰਟਮੈਂਟ 'ਚ ਪਹੁੰਚੀ ਤਾਂ ਯੂਨਿਟ 525 'ਚੋਂ ਸੰਘਣਾ ਧੂੰਆ ਨਿਕਲ ਰਿਹਾ ਸੀ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ ਹੈ।


Related News