ਅਧਿਆਪਕ ਦੀ ਸ਼ਰਮਨਾਕ ਕਰਤੂਤ, ਕਲਾਸ 'ਚ ਪੈਰਾਂ ਵਿਚਕਾਰ ਦਬਾਇਆ ਬੱਚੇ ਦਾ ਸਿਰ
Sunday, Sep 01, 2024 - 05:02 PM (IST)
ਵਾਸ਼ਿੰਗਟਨ- ਅਮਰੀਕਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਫਲੋਰੀਡਾ ਦੀ ਵੋਲੁਸੀਆ ਕਾਉਂਟੀ ਵਿੱਚ ਫੋਰੈਸਟ ਲੇਕ ਐਲੀਮੈਂਟਰੀ ਸਕੂਲ ਦੀ ਇੱਕ ਅਧਿਆਪਿਕਾ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ 'ਤੇ ਆਪਣੀ ਕਲਾਸ ਵਿਚ 3 ਸਾਲ ਦੇ ਬੱਚੇ ਦਾ ਸਿਰ ਆਪਣੇ ਪੈਰਾਂ ਵਿਚਕਾਰ ਦਬਾਏ ਰੱਖਣ ਦਾ ਦੋਸ਼ ਹੈ। ਅਧਿਆਪਿਕਾ ਵਿਲਮਾ ਓਟੇਰੋ (59 ਸਾਲ) ਦਾ 36 ਸਾਲਾਂ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਤਜਰਬਾ ਹੈ। ਇਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕੰਮ ਕਰਨ ਦਾ ਤਜਰਬਾ ਵੀ ਸ਼ਾਮਲ ਹੈ। ਉਸ 'ਤੇ ਇਕ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਗਿਆ ਹੈ।
ਸਹਾਇਕ ਅਧਿਆਪਕ ਨੇ ਅਧਿਆਪਿਕਾ ਦੀ ਕੀਤੀ ਸ਼ਿਕਾਇਤ
ਰਿਪੋਰਟਾਂ ਅਨੁਸਾਰ, ਇੱਕ ਸਹਾਇਕ ਅਧਿਆਪਕ ਨੇ ਘਟਨਾ ਨੂੰ ਦੇਖਿਆ ਅਤੇ ਫਲੋਰੀਡਾ ਦੇ ਬੱਚਿਆਂ ਅਤੇ ਪਰਿਵਾਰਾਂ ਦੇ ਵਿਭਾਗ (DSF) ਨੂੰ ਸੂਚਿਤ ਕੀਤਾ। ਸਹਾਇਕ ਅਧਿਆਪਕ ਨੇ ਦੱਸਿਆ ਕਿ ਓਟੇਰੋ ਕੁਰਸੀ 'ਤੇ ਬੈਠੀ ਸੀ ਅਤੇ ਬੱਚੇ ਨੂੰ ਆਪਣੋ ਪੈਰਾਂ ਵਿਚਕਾਰ ਫੜੀ ਹੋਈ ਸੀ। ਬੱਚੇ ਦਾ ਚਿਹਰਾ ਲਾਲ ਹੋ ਗਿਆ ਸੀ। ਉਹ ਚੀਕ ਰਿਹਾ ਸੀ ਅਤੇ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਚਾ ਔਟਿਜ਼ਮ ਤੋਂ ਪੀੜਤ ਹੈ, ਜਿਸ ਕਾਰਨ ਉਸ ਨੂੰ ਅਧਿਕਾਰੀਆਂ ਨਾਲ ਗੱਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ। ਪਰ ਉਹ ਇਹ ਕਹਿਣ ਦੇ ਯੋਗ ਸੀ ਕਿ ਉਸਨੇ (ਅਧਿਆਪਿਕਾ) ਮੈਨੂੰ ਸੱਟ ਪਹੁੰਚਾਈ। ਉਸ ਨੇ ਸਕੂਲ ਦੀਆਂ ਕੁਝ 'ਸਮੱਸਿਆਵਾਂ' ਦਾ ਵੀ ਜ਼ਿਕਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ ਨਵੇਂ ਚੁਣੇ ਸਿੱਖ ਸੰਸਦ ਮੈਂਬਰ ਖ਼ਿਲਾਫ਼ ਸ਼ਿਕਾਇਤ ਦਰਜ
ਬੱਚੇ ਦੀ ਗਰਦਨ 'ਤੇ ਹਲਕੇ ਲਾਲ ਨਿਸ਼ਾਨ
ਅਧਿਕਾਰੀਆਂ ਨੇ ਦੇਖਿਆ ਕਿ ਬੱਚੇ ਦੀ ਗਰਦਨ ਥੋੜ੍ਹੀ ਲਾਲ ਸੀ ਅਤੇ ਸਰੀਰ 'ਤੇ ਕੁਝ ਨਿਸ਼ਾਨ ਸਨ, ਜੋ ਸਹਾਇਕ ਅਧਿਆਪਕ ਦੀ ਸ਼ਿਕਾਇਤ ਨਾਲ ਮੇਲ ਖਾਂਦੇ ਹਨ। ਓਟੇਰੋ ਨੇ ਬੱਚੇ ਨੂੰ ਇਸ ਤਰੀਕੇ ਨਾਲ ਗਲੇ ਨਾਲ ਫੜਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਹਾਲਾਂਕਿ ਇਸ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਅਧਿਆਪਿਕਾ ਨੇ ਕਿਹਾ- ਇਹ ਬੱਚੇ ਨੂੰ ਸ਼ਾਂਤ ਕਰਨ ਦਾ ਤਰੀਕਾ
ਓਟੇਰੋ ਨੇ ਕਿਹਾ ਕਿ ਉਸ ਕੋਲ 36 ਸਾਲਾਂ ਦਾ ਤਜਰਬਾ ਹੈ ਅਤੇ ਉਸ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕੰਮ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ ਹੈ। ਉਸਨੇ ਕਿਹਾ ਕਿ ਉਸਦੀ ਸਿਖਲਾਈ ਵਿੱਚ ਬੱਚਿਆਂ ਨੂੰ ਸ਼ਾਂਤ ਕਰਨ ਲਈ ਇੱਕ ਵੱਖਰੇ ਕਮਰੇ ਵਿੱਚ ਲਿਜਾਣਾ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।