ਕੈਲੀਫੋਰਨੀਆ ''ਚ ਧੂੜ ਭਰੇ ਤੂਫਾਨ ਕਾਰਨ ਹਾਈਵੇਅ ''ਤੇ ਜਾਮ, ਬਿਜਲੀ ਵੀ ਗੁੱਲ

Thursday, Nov 14, 2024 - 04:21 PM (IST)

ਕੈਲੀਫੋਰਨੀਆ ''ਚ ਧੂੜ ਭਰੇ ਤੂਫਾਨ ਕਾਰਨ ਹਾਈਵੇਅ ''ਤੇ ਜਾਮ, ਬਿਜਲੀ ਵੀ ਗੁੱਲ

ਵਾਸ਼ਿੰਗਟਨ (ਏਜੰਸੀ)— ਅਮਰੀਕਾ 'ਚ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਨੂੰ ਧੂੜ ਭਰੇ ਤੂਫਾਨ ਨੇ ਆਪਣੀ ਲਪੇਟ 'ਚ ਲੈ ਲਿਆ। ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ। ਜਿਸ ਕਾਰਨ ਸੜਕਾਂ 'ਤੇ ਜਾਮ ਵਰਗੀ ਸਥਿਤੀ ਬਣ ਗਈ। ਇਸ ਤੋਂ ਇਲਾਵਾ ਇਲਾਕੇ ਵਿੱਚ ਬਿਜਲੀ ਕੱਟ ਲੱਗਣ ਕਾਰਨ ਹਜ਼ਾਰਾਂ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਕਿਸਮ ਦੇ ਮੌਸਮੀ ਵਰਤਾਰੇ ਨੂੰ ਸਥਾਨਕ ਭਾਸ਼ਾ ਵਿੱਚ ਹਬੂਬ ਕਿਹਾ ਜਾਂਦਾ ਹੈ। ਇਸ ਤੂਫਾਨ ਕਾਰਨ ਲਾਸ ਏਂਜਲਸ ਤੋਂ 400 ਕਿਲੋਮੀਟਰ ਉੱਤਰ ਵਿਚ ਚੌਚਿਲਾ ਨੇੜੇ ਵਿਜ਼ੀਬਿਲਟੀ ਲਗਭਗ ਜ਼ੀਰੋ ਹੋ ਗਈ।

ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਹਵਾਲਾ ਦਿੰਦੇ ਹੋਏ, ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ 1 ਵਜੇ ਦੇ ਕਰੀਬ ਤੂਫਾਨ ਕਾਰਨ ਵਿਜ਼ੀਬਿਲਟੀ ਇੰਨੀ ਘੱਟ ਗਈ ਕਿ ਹਾਈਵੇਅ 152 'ਤੇ ਇਕ ਸੈਮੀ-ਟਰੱਕ ਸਮੇਤ ਲਗਭਗ 20 ਵਾਹਨ ਆਪਸ ਵਿਚ ਟਕਰਾ ਗਏ, ਜਿਸ ਵਿਚ ਕਈ ਲੋਕ ਮਾਮੂਲੀ ਜ਼ਖਮੀ ਹੋ ਗਏ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-Canada ਬਣ ਸਕਦਾ ਹੈ ਦੁਨੀਆ ਦੀ ਅਗਲੀ ਪਰਮਾਣੂ ਊਰਜਾ 'ਸੁਪਰਪਾਵਰ'

PunjabKesari

ਡਿੱਗੇ ਬਿਜਲੀ ਦੇ ਖੰਭੇ

ਧੂੜ ਦੇ ਤੂਫਾਨ ਨੇ ਫਰਿਜ਼ਨੋ ਕਾਉਂਟੀ ਵਿੱਚ ਬਿਜਲੀ ਦੀਆਂ ਲਾਈਨਾਂ ਨੂੰ ਵੀ ਢਾਹ ਦਿੱਤਾ। ਜਿਸ ਕਾਰਨ 12 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਕ ਘਟਨਾ ਵਿੱਚ ਇੱਕ ਦਰੱਖਤ ਅੱਧਾ ਟੁੱਟ ਗਿਆ ਅਤੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਕਾਰਪੋਰਟ 'ਤੇ ਡਿੱਗ ਗਿਆ, ਨੇੜੇ ਖੇਡ ਰਹੇ ਬੱਚੇ ਵਾਲ-ਵਾਲ ਬਚੇ।  ਇੱਕ ਸਥਾਨਕ ਨਿਵਾਸੀ ਨੇ ਕਾਰਲਾ ਸਾਂਚੇਜ਼ ਨੇ ਏਬੀਸੀ 30 ਨੂੰ ਦੱਸਿਆ ਕਿ ਬਹੁਤ ਉੱਚੀ ਅਤੇ ਡਰਾਉਣੀ ਆਵਾਜ਼ ਸੀ। ਇਸ ਨਾਲ ਬੱਚੇ ਬਹੁਤ ਡਰ ਗਏ। ਸਾਂਚੇਜ਼ ਨੇ ਅੱਗੇ ਦੱਸਿਆ ਕਿ ਮੇਰੇ ਬੱਚੇ ਚੀਕਦੇ ਹੋਏ ਅੰਦਰ ਆ ਗਏ ਅਤੇ ਜਦੋਂ ਮੈਂ ਬਾਹਰ ਗਿਆ ਤਾਂ ਦੇਖਿਆ ਕਿ ਦਰੱਖਤ ਡਿੱਗਿਆ ਹੋਇਆ ਸੀ ਅਤੇ ਮੇਰੇ ਪਿੱਛੇ ਆ ਰਹੀਆਂ ਸਾਰੀਆਂ ਚੀਜ਼ਾਂ ਅਤੇ ਕਾਰਾਂ ਕੁਚਲੀਆਂ ਹੋਈਆਂ ਸਨ। ਯੂ.ਐਸ ਨੈਸ਼ਨਲ ਵੈਦਰ ਸਰਵਿਸ ਦੇ ਹੈਨਫੋਰਡ ਦਫਤਰ ਦੇ ਪੂਰਵ ਅਨੁਮਾਨਕਰਤਾ ਐਂਟੋਨੇਟ ਸੇਰਾਟੋ ਨੇ ਕਿਹਾ ਕਿ ਇਹ ਅਸਲ ਵਿੱਚ ਧੂੜ ਦੀ ਇੱਕ ਕੰਧ ਸੀ। ਅਸੀਂ ਕਹਾਂਗੇ ਕਿ ਇਹ ਆਮ ਨਹੀਂ ਹੈ ਕਿਉਂਕਿ ਇਹ ਬਹੁਤ ਘੱਟ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News