ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ 'ਚ 'ਦੁਸਹਿਰੇ' ਦੀ ਧੂਮ, ਅਕਤੂਬਰ ਹਿੰਦੂ ਵਿਰਾਸਤੀ ਮਹੀਨਾ ਘੋਸ਼ਿਤ

Sunday, Oct 02, 2022 - 05:46 PM (IST)

ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ 'ਚ 'ਦੁਸਹਿਰੇ' ਦੀ ਧੂਮ, ਅਕਤੂਬਰ ਹਿੰਦੂ ਵਿਰਾਸਤੀ ਮਹੀਨਾ ਘੋਸ਼ਿਤ

ਇੰਟਰਨੈਸ਼ਨਲ ਡੈਸਕ (ਬਿਊਰੋ): ਪਹਿਲੀ ਵਾਰ ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਜਿਵੇਂ-ਜਿਵੇਂ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਭਾਰਤੀਆਂ ਦੀ ਆਬਾਦੀ ਵਧ ਰਹੀ ਹੈ, ਉੱਥੇ ਭਾਰਤੀ ਤਿਉਹਾਰ ਵੀ ਧੂਮ-ਧਾਮ ਨਾਲ ਮਨਾਏ ਜਾਣ ਲੱਗੇ ਹਨ। ਅਮਰੀਕਾ ਦੇ ਲਗਭਗ ਹਰ ਵੱਡੇ ਸ਼ਹਿਰ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲਾਂ ਰਾਵਣ ਦੇ ਪੁਤਲੇ ਭਾਰਤ ਤੋਂ ਮੰਗਵਾਏ ਜਾਂਦੇ ਸਨ ਪਰ ਹੁਣ ਅਮਰੀਕਾ ਵਿਚ ਵੀ ਪੁਤਲੇ ਬਣਾਏ ਜਾ ਰਹੇ ਹਨ।

ਅਕਤੂਬਰ ਨੂੰ 40 ਸ਼ਹਿਰਾਂ ਨੇ ਹਿੰਦੂ ਵਿਰਾਸਤੀ ਮਹੀਨਾ ਐਲਾਨਿਆ 

ਅਮਰੀਕਾ ਦੇ ਲਗਭਗ ਅੱਧੇ ਰਾਜਾਂ ਅਤੇ 40 ਸ਼ਹਿਰਾਂ ਨੇ ਅਕਤੂਬਰ ਨੂੰ ਹਿੰਦੂ ਵਿਰਾਸਤੀ ਮਹੀਨਾ ਘੋਸ਼ਿਤ ਕੀਤਾ ਹੈ। ਇਸ ਵਾਰ ਇਸ ਮਹੀਨੇ ਵਿਚ ਨਵਰਾਤਰੀ, ਦੁਸਹਿਰਾ, ਦੁਰਗਾ ਪੂਜਾ ਅਤੇ ਦੀਵਾਲੀ ਵਰਗੇ ਮਹੱਤਵਪੂਰਨ ਤਿਉਹਾਰ ਆ ਰਹੇ ਹਨ। ਅਮਰੀਕਾ 'ਚ ਰਹਿਣ ਵਾਲੇ ਹਿੰਦੂਆਂ ਦੇ ਉੱਥੋਂ ਦੇ ਵਿਕਾਸ 'ਚ ਯੋਗਦਾਨ ਨੂੰ ਦੇਖਦੇ ਹੋਏ ਕਈ ਸੂਬਿਆਂ ਨੇ ਇਹ ਫ਼ੈਸਲਾ ਲਿਆ ਹੈ।

ਆਉਣ ਵਾਲੀ ਪੀੜ੍ਹੀ ਨੂੰ ਰਾਮ-ਸੀਤਾ ਬਾਰੇ ਦੱਸਿਆ ਜਾ ਰਿਹਾ 

ਇੰਡੋ-ਏਸ਼ੀਅਨ ਫੈਸਟੀਵਲ ਗਰੁੱਪ ਦੀ ਚੇਅਰਪਰਸਨ ਚੰਚਲ ਗੁਪਤਾ ਦਾ ਕਹਿਣਾ ਹੈ ਕਿ ਅਮਰੀਕਾ 'ਚ ਪੈਦਾ ਹੋਏ ਸਾਡੇ ਬੱਚੇ ਨਹੀਂ ਜਾਣਦੇ ਕਿ ਰਾਮ ਅਤੇ ਸੀਤਾ ਕੌਣ ਸਨ। ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਨਾਲ ਜਾਣੂ ਕਰਵਾਉਣਾ ਚਾਹੁੰਦੇ ਹਾਂ। ਇਸੇ ਲਈ ਤਿਉਹਾਰ ਆਯੋਜਿਤ ਕੀਤੇ ਜਾਂਦੇ ਹਨ। ਅਮਰੀਕਾ 'ਚ ਭਾਰਤੀ ਤਿਉਹਾਰਾਂ ਨੂੰ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਰਾਜ ਅਤੇ ਸ਼ਹਿਰ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ। ਕਈ ਕੰਪਨੀਆਂ ਇਨ੍ਹਾਂ ਤਿਉਹਾਰਾਂ ਨੂੰ ਸਪਾਂਸਰ ਵੀ ਕਰ ਰਹੀਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਤੂਫਾਨ ਇਆਨ ਦਾ ਕਹਿਰ, ਫਲੋਰੀਡਾ 'ਚ ਮਰਨ ਵਾਲਿਆਂ ਦੀ ਗਿਣਤੀ 40 ਦੇ ਪਾਰ

ਨਿਊ ਜਰਸੀ ਦੁਸਹਿਰਾ ਰਾਜ ਸਰਕਾਰ ਦੇ ਸੱਭਿਆਚਾਰ ਵਿਭਾਗ ਦੁਆਰਾ ਵਿੱਤ ਕੀਤਾ ਜਾਂਦਾ ਹੈ। ਨਿਊਯਾਰਕ ਲਾਈਫ ਇੰਸ਼ੋਰੈਂਸ ਕੰਪਨੀ, ਹੋਲੀਡੇਇਨ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵੀ ਵਿੱਤੀ ਮਦਦ ਪ੍ਰਦਾਨ ਕਰ ਰਹੇ ਹਨ। ਟੈਕਸਾਸ, ਓਹੀਓ, ਨਿਊਜਰਸੀ, ਪੈਨਸਿਲਵੇਨੀਆ ਵਰਗੇ ਸ਼ਹਿਰ ਅਤੇ ਰਾਜ ਵੀ ਦੁਸਹਿਰਾ ਮਨਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਨਿਊਜਰਸੀ ਵਿੱਚ ਮਨਾਇਆ ਜਾਣ ਵਾਲਾ ਦੁਸਹਿਰਾ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ।ਅਮਰੀਕੀ ਭਾਰਤੀਆਂ ਦੀ ਸਭ ਤੋਂ ਵੱਡੀ ਆਬਾਦੀ ਇੱਥੇ ਰਹਿੰਦੀ ਹੈ। ਇਸ ਵਾਰ ਇਹ ਦੁਸਹਿਰਾ 1 ਅਕਤੂਬਰ ਨੂੰ ਪਪਯਾਨੀ ਪਾਰਕ ਵਿਖੇ ਸਵੇਰੇ 1 ਵਜੇ ਤੋਂ ਰਾਤ 8 ਵਜੇ ਤੱਕ ਕਰਵਾਇਆ ਗਿਆ। ਰਾਮਲੀਲਾ ਦੇ ਨਾਲ-ਨਾਲ ਇੱਥੇ ਹੋਰ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ। ਇੱਥੇ ਦਿੱਲੀ ਦੀ ਤਰਜ਼ 'ਤੇ ਮੀਨਾ ਬਾਜ਼ਾਰ ਦੀ ਸਥਾਪਨਾ ਕੀਤੀ ਗਈ ਸੀ।ਨਿਊਜਰਸੀ ਵਿੱਚ 8 ਅਕਤੂਬਰ ਅਤੇ ਨਿਊਯਾਰਕ ਵਿੱਚ 9 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ। 

8 ਮਹੀਨੇ ਪਹਿਲਾਂ ਤੋਂ ਹੀ ਰਾਮਲੀਲਾ ਦੀਆਂ ਤਿਆਰੀਆਂ 

ਅਮਰੀਕਾ 'ਚ ਰਾਵਣ ਦੇ ਪੁਤਲੇ ਬਣਾਉਣ ਵਾਲੇ ਕਲਾਕਾਰ ਕ੍ਰਿਸ਼ਨ ਸਿੰਘਲ ਕਹਿੰਦੇ ਹਨ ਕਿ ਇਸ ਵਾਰ ਉਸ ਨੇ ਰਾਵਣ ਦੇ 6 ਪੁਤਲੇ ਬਣਾਏ ਹਨ। ਪਹਿਲਾਂ ਉਹ ਸਿਰਫ 1 ਪੁਤਲਾ ਬਣਾਉਂਦਾ ਸੀ।ਰਾਮਲੀਲਾ ਲਈ ਪੋਸ਼ਾਕ ਅਮਰੀਕਾ ਵਿਚ ਹੀ ਤਿਆਰ ਕੀਤੇ ਜਾਂਦੇ ਹਨ। ਰਾਮਲੀਲਾ ਦੀ ਕੋਰੀਓਗ੍ਰਾਫ਼ੀ ਕਰਨ ਵਾਲੀ ਵਰਸ਼ਾ ਨਾਇਕ ਦੱਸਦੀ ਹੈ ਕਿ ਰਾਮਲੀਲਾ ਦੇ ਦਰਸ਼ਕ ਹਰ ਸਾਲ ਵੱਧ ਰਹੇ ਹਨ। ਲੋਕ ਘੰਟਿਆਂ ਬੱਧੀ ਸਫ਼ਰ ਕਰਕੇ ਲੀਲਾ ਦੇਖਣ ਆਉਂਦੇ ਹਨ। ਇਸ ਲਈ ਤਿਆਰੀ ਉਸੇ ਅਨੁਸਾਰ ਕੀਤੀ ਜਾਂਦੀ ਹੈ। ਰਿਹਰਸਲਾਂ ਕਈ ਹਫ਼ਤੇ ਚਲਦੀਆਂ ਰਹਿੰਦੀਆਂ ਹਨ। ਕਈ ਵਾਰ ਭਾਰਤ ਜਾਣਾ ਪੈਂਦਾ ਹੈ। ਇਸ ਲਈ ਤਿਆਰੀ 8 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News