ਸਕਾਟਲੈਂਡ ਦੌਰੇ ''ਤੇ ਆਏ ਪ੍ਰਧਾਨ ਮੰਤਰੀ ਨਹੀਂ ਕਰਨਗੇ ਨਿਕੋਲਾ ਸਟਰਜਨ ਨਾਲ ਮੁਲਾਕਾਤ

Wednesday, Aug 04, 2021 - 12:47 PM (IST)

ਸਕਾਟਲੈਂਡ ਦੌਰੇ ''ਤੇ ਆਏ ਪ੍ਰਧਾਨ ਮੰਤਰੀ ਨਹੀਂ ਕਰਨਗੇ ਨਿਕੋਲਾ ਸਟਰਜਨ ਨਾਲ ਮੁਲਾਕਾਤ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਇਸ ਹਫ਼ਤੇ ਦੇ ਆਪਣੇ ਸਕਾਟਲੈਂਡ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਜਾਨਸਨ ਕੋਰੋਨਾ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਨਹੀਂ ਮਿਲਣਗੇ। ਨਿਕੋਲਾ ਸਟਰਜਨ ਨੇ ਕੋਵਿਡ ਮਹਾਮਾਰੀ ਨਾਲ ਸਬੰਧਿਤ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਆਉਣ ਲਈ ਸੱਦਾ ਦਿੱਤਾ ਸੀ ਪਰ ਜਾਨਸਨ ਦੁਆਰਾ ਇੱਕ ਪੱਤਰ ਦੁਆਰਾ ਇਸ ਮੁਲਾਕਾਤ ਤੋਂ ਇਨਕਾਰ ਕੀਤਾ ਗਿਆ ਹੈ। 

PunjabKesari

ਇਸ ਦੀ ਬਜਾਏ ਜਾਨਸਨ ਨੇ ਕਿਸੇ ਹੋਰ ਤਾਰੀਖ਼ ਨੂੰ ਦੂਜੇ ਫਸਟ ਮਨਿਸਟਰਜ਼ ਨਾਲ ਮੀਟਿੰਗ ਦਾ ਸੁਝਾਅ ਦਿੱਤਾ ਹੈ। ਜਾਨਸਨ ਅਨੁਸਾਰ ਉਹ ਨਿਕੋਲਾ ਸਟਰਜਨ ਨਾਲ ਵਿਅਕਤੀਗਤ ਮੁਲਾਕਾਤ ਦੇ ਇੱਛੁਕ ਹਨ ਅਤੇ ਯੂਕੇ ਦੇ ਸਾਰੇ ਹਿੱਸਿਆਂ ਵਿੱਚ ਮਹਾਮਾਰੀ ਨੂੰ ਠੀਕ ਕਰਨ ਲਈ ਚਰਚਾ ਜ਼ਰੂਰੀ ਹੈ। ਇਸਦੇ ਇਲਾਵਾ ਯੂਕੇ ਸਰਕਾਰ ਵੱਖੋ ਵੱਖਰੇ ਮੁੱਦਿਆਂ 'ਤੇ ਸਕਾਟਿਸ਼ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਟਰਜਨ ਨਾਲ ਜਲਦ ਹੀ ਲੋਕਾਂ ਦੇ ਹਿੱਤਾਂ ਲਈ ਮਿਲਣ ਦੀ ਉਮੀਦ ਕਰਦੇ ਹਨ। 

ਪੜ੍ਹੋ ਇਹ ਅਹਿਮ ਖਬਰ -NSW 'ਚ ਕੋਰੋਨਾ ਦੇ 233 ਨਵੇਂ ਮਾਮਲੇ ਦਰਜ, ਸਰਕਾਰ ਦੀ ਵਧੀ ਚਿੰਤਾ

ਜਨਵਰੀ ਤੋਂ ਬਾਅਦ ਇਹ ਜਾਨਸਨ ਦੀ ਪਹਿਲੀ ਯਾਤਰਾ ਹੋਵੇਗੀ। ਜਨਵਰੀ 2021 ਵਿੱਚ ਸਕਾਟਲੈਂਡ ਦੀ ਯਾਤਰਾ ਕਰਨ ਵੇਲੇ ਨਿਕੋਲਾ ਸਟਰਜਨ ਨੇ ਪ੍ਰਧਾਨ ਮੰਤਰੀ ਦੀ ਕੋਰੋਨਾ ਪਾਬੰਦੀਆਂ ਦੌਰਾਨ ਯਾਤਰਾ ਦੀ ਜਰੂਰਤ 'ਤੇ ਸਵਾਲ ਕੀਤਾ ਸੀ। ਪ੍ਰਧਾਨ ਮੰਤਰੀ ਵੱਲੋਂ ਸਕਾਟਲੈਂਡ ਆ ਕੇ ਵੀ ਨਿਕੋਲਾ ਸਟਰਜਨ ਨੂੰ "ਕਦੇ ਫੇਰ ਮਿਲਾਂਗੇ" ਕਹਿਣਾ ਓਸੇ ਘਟਨਾ ਦੀ ਅਗਲੀ ਕੜੀ ਜਾਪਦਾ ਹੈ।


author

Vandana

Content Editor

Related News