PM ਮੋਦੀ ਦੀ 3 ਦਿਨਾ ਯਾਤਰਾ ਦੌਰਾਨ ਤਿਰੰਗੇ ਦੇ ਰੰਗ ’ਚ ਰੰਗਿਆ ਰਿਹਾ ਅਮਰੀਕਾ
Sunday, Jun 25, 2023 - 08:17 PM (IST)

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਦਿਨਾ ਇਤਿਹਾਸਕ ਯਾਤਰਾ ਦੌਰਾਨ ਪੂਰਾ ਅਮਰੀਕਾ ਤਿਰੰਗੇ ਦੇ ਰੰਗ ’ਚ ਰੰਗਿਆ ਦਿਖਾਈ ਦਿੱਤਾ। ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵਿਚਾਲੇ ਕਈ ਅਹਿਮ ਸਮਝੌਤੇ ਹੋਏ। ਭਾਰਤ ਦੇ ਅਮਰੀਕਾ ਸਥਿਤ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਇਤਿਹਾਸਕ ਯਾਤਰਾ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਸਥਾਈ ਦੋਸਤੀ ਤੇ ਭਾਈਵਾਲੀ।
ਉਨ੍ਹਾਂ ਅੱਗੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਪੂਰਾ ਦੇਸ਼ ਤਿਰੰਗੇ ਦੇ ਰੰਗ ’ਚ ਰੰਗਿਆ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਇਸ ਯਾਤਰਾ ਦੌਰਾਨ ਵਾਸ਼ਿੰਗਟਨ ਡੀ. ਸੀ. ਦੀ ਇਮਾਰਤ ਤਿਰੰਗੇ ਦੇ ਰੰਗ ਵਾਲੀਆਂ ਲਾਈਟਾਂ ਨਾਲ ਜਗਮਗਾ ਉੱਠੀ। ਇਸੇ ਤਰ੍ਹਾਂ ਪੈਨਸਿਲਵੇਨੀਆ ਐਵੇਨਿਊ, ਡੀ. ਸੀ., ਈ. ਈ. ਓ. ਬੀ. ਵ੍ਹਾਈਟ ਹਾਊਸ, ਨਿਊਯਾਰਕ, ਇੰਪਾਇਰ ਸਟੇਟ ਬਿਲਡਿੰਗ ਸਮੇਤ ਹਰ ਪਾਸੇ ਤਿਰੰਗੇ ਹੀ ਤਿਰੰਗੇ ਨਜ਼ਰ ਆ ਰਹੇ ਸਨ।
ਇਸੇ ਤਰ੍ਹਾਂ ਅਮਰੀਕਾ ਦੇ ਟਾਈਮ ਸਕੁਏਅਰ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਪ੍ਰਦਰਸ਼ਿਤ ਕੀਤੀ ਗਈ। ਅਮਰੀਕਾ ਦਾ ਵਰਲਡ ਟਰੇਡ ਸੈਂਟਰ ਵੀ ਤਿਰੰਗਾਮਈ ਹੋਇਆ ਪਿਆ ਸੀ। ਇਸੇ ਤਰ੍ਹਾਂ ਨਿਆਗਰਾ ਫਾਲਸ, ਐਟਲਾਂਟਾ, ਹਿਊਸਟਨ, ਮਿਨੀਸੋਟਾ, ਲਾਸ ਏਂਜਲਸ ’ਚ ਸਥਿਤ ਮੰਦਿਰ ਵੀ ਲਾਈਟਾਂ ਨਾਲ ਤਿਰੰਗੇ ਵਾਲੀ ਰੌਸ਼ਨੀ ਨਾਲ ਨਹਾਇਆ ਹੋਇਆ ਸੀ।
🇮🇳 across 🇺🇸 - an enduring friendship & partnership ! https://t.co/g2iPJx5GcS
— Taranjit Singh Sandhu (@SandhuTaranjitS) June 25, 2023