ਪਾਕਿ ’ਚ ਦੁਰਗਾ ਅਸ਼ਟਮੀ ਨੂੰ ਧੂਮਧਾਮ ਨਾਲ ਮਨਾਇਆ

Friday, Oct 15, 2021 - 04:28 PM (IST)

ਪਾਕਿ ’ਚ ਦੁਰਗਾ ਅਸ਼ਟਮੀ ਨੂੰ ਧੂਮਧਾਮ ਨਾਲ ਮਨਾਇਆ

ਗੁਰਦਾਸਪੁਰ/ਪਾਕਿਸਤਾਨ (ਜ. ਬ.)- ਪਾਕਿਸਤਾਨ ’ਚ ਹਿੰਦੂ ਫਿਰਕੇ ਦੇ ਲੋਕਾਂ ਵੱਲੋਂ ਦੁਰਗਾ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਕੁਝ ਮੰਦਰਾਂ ’ਚ ਕਾਫੀ ਸਜ਼ਾਵਟ ਕੀਤੀ ਗਈ, ਜਦਕਿ ਸਿੰਧ ਸੂਬੇ ਦੇ ਕਸਬਾ ਉਮਰਕੋਟ ਵਿਚ ਸੰਯੁਕਤ ਰੂਪ ਵਿਚ ਕੰਜਕ ਪੂਜਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਇਸਲਾਮਾਬਾਦ, ਕਰਾਚੀ, ਲਾਹੌਰ, ਹਸਨਾਬਾਦ, ਕਟਾਸਰਾਜ ਸਮੇਤ ਹੋਰ ਸ਼ਹਿਰਾਂ ’ਚ ਦੁਰਗਾ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁਸਲਿਮ ਫਿਰਕੇ ਦੇ ਕੁਝ ਨੇਤਾ ਵੀ ਸ਼ਾਮਲ ਹੋਏ।


author

Vandana

Content Editor

Related News