ਹਵਾਈ ਅੱਡੇ ਤੋਂ ਹੋਈ ਦੇਰੀ ਕਾਰਨ ਪੁੱਤ ਨਹੀਂ ਮਿਲ ਸਕਿਆ ਆਪਣੀ ਮਾਂ ਨੂੰ
Monday, Dec 13, 2021 - 02:57 AM (IST)
ਮਿਲਾਨ (ਇਟਲੀ) (ਸਾਬੀ ਚੀਨੀਆ)- ਕੋਰੋਨਾ ਵਾਇਰਸ ਦੀ ਮਾਰ ਪੂਰੀ ਦੁਨੀਆ ਝੱਲ ਰਹੀ ਹੈ ਪਰ ਅਜਿਹੇ ਵਿਚ ਵਿਦੇਸ਼ਾਂ 'ਚ ਵਸਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਵਿਦੇਸ਼ਾਂ ਵਿਚ ਵਸਦੇ ਲੋਕ ਆਪਣਿਆਂ 'ਤੇ ਆਏ ਮਾੜੇ ਸਮੇਂ 'ਚ ਵੀ ਬੇਵੱਸ ਨਜ਼ਰ ਆਏ। ਅਜਿਹੀ ਹੀ ਇਕ ਘਟਨਾ ਦਾ ਸ਼ਿਕਾਰ ਹੋਏ, ਇਟਲੀ ਦੀ ਰਾਜਧਾਨੀ ਰੋਮ ਦੇ ਰਹਿਣ ਵਾਲੇ ਵੇਦ ਸ਼ਰਮਾ ਜੋ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਕੈਸ਼ੀਅਰ ਵੀ ਹਨ। ਉਨ੍ਹਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਹ ਆਪਣੀ ਮਾਂ ਨੂੰ ਮਿਲਣ ਲਈ ਪੰਜਾਬ ਜਾਣ ਲਈ ਰੋਮ ਹਵਾਈ ਅੱਡੇ ਤੋਂ ਫਲਾਈਟ ਲੈਣ ਪੁੱਜੇ ਤਾਂ ਏਅਰ ਪੋਰਟ ਸਟਾਫ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਫਲਾਈਟ ਕੁਝ ਘੰਟਿਆਂ ਲਈ ਲੇਟ ਹੋ ਗਈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਘੰਟਿਆਂ ਦੀ ਦੇਰੀ ਉਨ੍ਹਾਂ ਦੇ ਪਰਿਵਾਰ 'ਤੇ ਦੁੱਖ ਬਣ ਕੇ ਟੁੱਟੇਗੀ।
ਇਹ ਖ਼ਬਰ ਪੜ੍ਹੋ- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮਾਜ਼ੇਪਿਨ ਫਾਰਮੂਲਾ-1 ਰੇਸ ਤੋਂ ਬਾਹਰ
ਅੰਮ੍ਰਿਤਸਰ ਹਵਾਈ ਅੱਡੇ 'ਤੇ 6 ਘੰਟਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਜਲੰਧਰ ਜਾਣ ਲਈ ਕਾਰ 'ਚ ਬੈਠੇ ਤਾਂ ਘਰ ਤੋਂ ਫੋਨ ਆ ਗਿਆ ਕਿ ਮਾਤਾ ਮਨੋਰਮਾ ਕੁਮਾਰੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਰੋਮ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਦੀ ਹੋਈ ਦੇਰੀ ਕਾਰਨ ਉਹ ਜਨਮ ਦੇਣ ਵਾਲੀ ਮਾਂ ਨੂੰ ਜਿਉਂਦਿਆਂ ਨਹੀਂ ਮਿਲ ਸਕੇ, ਜਿਸ ਮਾਂ ਨੂੰ ਮਿਲਣ ਅਤੇ ਅਸ਼ੀਰਵਾਦ ਲੈਣ ਲਈ ਘਰ ਗਏ ਸਨ।
ਇਹ ਖ਼ਬਰ ਪੜ੍ਹੋ- BBL 'ਚ ਆਂਦਰੇ ਰਸੇਲ ਨੇ ਖੇਡੀ ਧਮਾਕੇਦਾਰ ਪਾਰੀ, 200 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ ਦੌੜਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।